ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅੰਮ੍ਰਿਤਪਾਲ ਨੇ ਸਿੱਖ ਧਰਮ ਦੀ ਚੜ੍ਹਦੀਕਲਾ ਲਈ ਸਿੱਖਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਆਪਸ ਵਿੱਚ ਨਾ ਲੜਨ ਜਿਵੇਂ ਸਿੱਧੂ ਮੂਸੇਵਾਲਾ ਦੇ ਨਾਲ ਹੋਇਆ ਅਜਿਹਾ ਭਵਿੱਖ ਵਿੱਚ ਨਾ ਹੋਏ ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਸਿੱਖਾਂ ਦੇ ਲਹੂ ਦੀਆਂ ਪਿਆਸੀਆਂ ਹਨ, ਹੁਰ ਕੋਈ ਕੁਝ ਵੀ ਕਰਦਾ ਰਹੇ ਜਾਂ ਕਰ ਜਾਵੇ,ਹੋ ਸਕਦਾ ਹੈ ਅਜਿਹੇ ਲੋਕਾਂ ਨੂੰ ਮੰਤਰੀ ਬਣਾਉਣ ਲੱਗ ਜਾਣ । ਇਹ ਸੰਤਾ ਦੇ ਸਮੇਂ ਵਿੱਚ ਹੋਇਆ ਸੀ । ਸਿੱਖਾਂ ਨੇ ਜਹਾਜ ਅਗਵਾ ਕੀਤਾ ਜੇਲ੍ਹਾਂ ਹੋਈਆਂ ਜਦੋਂ ਉਨ੍ਹਾਂ ਨੇ ਕੀਤਾ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਐਮਐਲਏ ਬਣਾ ਦਿੱਤਾ । ਸੋ ਸਿੱਖਾਂ ਨਾਲ ਵਿਤਕਰਾ ਹੁੰਦਾ ਰਿਹਾ ਹੁੰਦਾ ਹੋਣੈ , ਇਸ ਲਈ ਅਸੀਂ ਪੰਥ ਲਈ ਡਟ ਕੇ ਕੰਮ ਕਰੀਏ । ਆਪਾ ਆਪਣੇ ਕਬੀਲੇ ਦੀ ਪੰਥ ਦੀ ਰਾਖੀ ਕਰਨੀ ਹੈ । ਇੱਕ ਦੂਜੇ ਦੇ ਪਿੱਛੇ ਲੱਗ ਕੇ ਕਿਸੇ ਦੇ ਖੁਨ ਦੇ ਪਿਆਸੇ ਨਹੀਂ ਬਣਨਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal Singh Khalsa, Sidhu Moose Wala, Sidhu Moosewala, Sikh News