Home /News /punjab /

ਪੰਜਾਬ 'ਚੋਂ ਨਸ਼ਿਆਂ ਨੂੰ ਖ਼ਤਮ ਕਰਨਾ ਹੀ ਮੇਰਾ ਉਦੇਸ਼ : ਅੰਮ੍ਰਿਤਪਾਲ ਸਿੰਘ

ਪੰਜਾਬ 'ਚੋਂ ਨਸ਼ਿਆਂ ਨੂੰ ਖ਼ਤਮ ਕਰਨਾ ਹੀ ਮੇਰਾ ਉਦੇਸ਼ : ਅੰਮ੍ਰਿਤਪਾਲ ਸਿੰਘ

Amritpal Singh (ਫਾਇਲ ਫੋਟੋ)

Amritpal Singh (ਫਾਇਲ ਫੋਟੋ)

ਅੰਮ੍ਰਿਤਪਾਲ ਸਿੰਘ ਨੇ ਕਿਹਾ, ਇਕ ਪਾਸੇ ਕੇਂਦਰੀ ਏਜੰਸੀਆਂ ਕਹਿੰਦੀਆਂ ਹਨ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਦੂਜੇ ਪਾਸੇ ਉਸ ਦੇ ਬਾਡੀਗਾਰਡਾਂ ਦੇ ਹਥਿਆਰ ਰੱਦ ਕੀਤੇ ਜਾ ਰਹੇ ਹਨ। ਇਹ ਗੱਲ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।

  • Share this:

ਚੰਡੀਗੜ੍ਹ: ਖਾਲਿਸਤਾਨ ਸਮਰਥਕ ਅਤੇ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ (Khalistan Supporter Amritpal Singh) ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਹੋਈ ਹਿੰਸਾ ਲਈ ਮੁਆਫੀ ਨਹੀਂ ਮੰਗਣਗੇ। ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਪੰਜਾਬ (Punjab) 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਹੈ ਕਿ ਇਕ ਪਾਸੇ ਕੇਂਦਰੀ ਏਜੰਸੀਆਂ ਕਹਿੰਦੀਆਂ ਹਨ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਦੂਜੇ ਪਾਸੇ ਉਸ ਦੇ ਬਾਡੀਗਾਰਡਾਂ ਦੇ ਹਥਿਆਰ ਰੱਦ ਕੀਤੇ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ (Amritpal Singh) ਨੇ ਕਿਹਾ ਕਿ ਇਹ ਗੱਲ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਨਾਲਾ ਹਿੰਸਾ ਲਈ ਸਰਕਾਰ ਜ਼ਿੰਮੇਵਾਰ ਹੈ, ਉਹ ਨਹੀਂ। ਅਜਨਾਲਾ ਵਿੱਚ ਪੁਲੀਸ ਨੇ ਉਨ੍ਹਾਂ ਦੇ ਸਮਰਥਕਾਂ ’ਤੇ ਲਾਠੀਚਾਰਜ ਕੀਤਾ ਸੀ। ਇਸ ਲਈ ਇਸ ਸਾਰੀ ਘਟਨਾ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਖਾਲਿਸਤਾਨ ਦੇ ਏਜੰਡੇ 'ਤੇ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੇਰਾ ਉਦੇਸ਼ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨਾ ਅਤੇ ਸਿੱਖਾਂ ਨੂੰ ਗੁਰੂਆਂ ਦੇ ਮਾਰਗ ’ਤੇ ਚਲਣਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ (Khalistan) ਕੋਈ ਗੈਰ-ਜਮਹੂਰੀ ਮੰਗ ਨਹੀਂ ਹੈ ਅਤੇ ਉਹ ਇਸ ਮੁੱਦੇ 'ਤੇ ਬਹਿਸ ਲਈ ਤਿਆਰ ਹਨ।


ਜ਼ਿਕਰਯੋਗ ਹੈ ਕਿ ਪੁਲਿਸ ਨੇ 16 ਫਰਵਰੀ ਨੂੰ ਅੰਮ੍ਰਿਤਪਾਲ ਤੋਂ ਇਲਾਵਾ ਬਿਕਰਮਜੀਤ ਸਿੰਘ, ਪੱਪਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਫੌਜੀ ਰੋਡ ਅਤੇ 20 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। 18 ਫਰਵਰੀ ਨੂੰ ਪੁਲੀਸ ਨੇ ਤਿੱਬੜੀ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਗੁਰਦਾਸਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। 23 ਫਰਵਰੀ ਨੂੰ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਨੇ ਅਜਨਾਲਾ ਥਾਣੇ ਵਿੱਚ ਧਾਵਾ ਬੋਲ ਦਿੱਤਾ ਅਤੇ ਪੁਲਿਸ ਨੂੰ ਲਵਪ੍ਰੀਤ ਨੂੰ ਛੱਡਣ ਲਈ ਮਜਬੂਰ ਕਰ ਦਿੱਤਾ ।

Published by:Ashish Sharma
First published:

Tags: Ajnala Incident, Amritpal singh, Bhagwant Mann, Khalistan, Khalistani, Punjab government