ਭਗੌੜੇ ਅੰਮ੍ਰਿਤਪਾਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਅੰਮ੍ਰਿਤਪਾਲ ਦਾ ਡੇਰਿਆਂ 'ਚ ਪਨਾਹ ਲੈਣ ਦਾ ਸ਼ੱਕ ਹੈ । ਅੰਮ੍ਰਿਤਪਾਲ ਕਿਸੇ ਧਾਰਮਿਕ ਡੇਰੇ 'ਚ ਲੁਕਿਆ ਹੋ ਸਕਦਾ ਹੈ। ਸੂਤਰਾਂ ਮੁਤਾਬਿਕ ਕਿਸੇ ਧਾਰਮਿਕ ਸਥਾਨ 'ਤੇ ਵੀਡੀਓ ਵੀ ਰਿਕਾਰਡ ਕੀਤੀ ਗਈ ਹੈ।
ਵੀਡੀਓ ਦੇ ਅਖੀਰ 'ਚ ਕੀਰਤਨ ਦੀ ਆਵਾਜ਼ ਆ ਰਹੀ ਹੈ। ਦੱਸ ਦੇਈਏ ਕਿ 30 ਮਾਰਚ ਨੂੰ ਅੰਮ੍ਰਿਤਪਾਲ ਨੇ ਵੀਡੀਓ ਜਾਰੀ ਕੀਤੀ ਸੀ। ਅੰਮ੍ਰਿਤਪਾਲ ਵੱਲੋਂ ਇਸਤੇਮਾਲ ਇਨੋਵਾ ਤੇ ਸਕਾਰਪੀਓ ਵੀ ਗੁਰਦੁਆਰੇ ਬਾਹਰੋਂ ਮਿਲੀਆਂ ਹਨ। ਪਪਲਪ੍ਰੀਤ 29 ਮਾਰਚ ਨੂੰ ਹੁਸ਼ਿਆਰਪੁਰ ਦੇ ਡੇਰੇ 'ਚ ਨਜ਼ਰ ਆਇਆ ਸੀ.ਹੁਣ 300 ਤੋਂ ਵੱਧ ਡੇਰਿਆਂ 'ਤੇ ਪੁਲਿਸ ਦੀ ਨਜ਼ਰ ਬਣੀ ਹੋਈ ਹੈ। ਪੁਲਿਸ ਵੱਲੋਂ ਹੁਣ ਡੇਰਿਆਂ 'ਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਅੰਮ੍ਰਿਤਪਾਲ ਪੁਲਿਸ ਦੇ ਹੱਥ ਆਵੇਗਾ ਜਿਸ ਦੀ ਭਾਲ ਲਗਾਤਾਰ ਜਾਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।