ਅੰਮ੍ਰਿਤਸਰ: ਪਾਕਿਸਤਾਨ (Pakistan) ਸਥਿਤ ਇਤਿਹਾਸਿਕ ਮੰਦਿਰ ਕਟਾਸ ਰਾਜ (Temple Katas Raj) ਦੇ ਦਰਸ਼ਨਾਂ ਲਈ ਭਾਰਤੀ ਹਿੰਦੂਆਂ ਦਾ ਇੱਕ ਜੱਥਾ ਕੱਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਜਵੇਗਾ। ਇਸ ਜੱਥੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਬਾਲ ਸਬੰਧਿਤ 200 ਹਿੰਦੂ ਯਾਤਰੀ (Hindu pilgrims) ਪਾਕਿਸਤਾਨ ਵਿੱਚ ਸਥਿਤ ਇਤਿਹਾਸਿਕ ਮੰਦਿਰਾਂ ਦੇ ਦਰਸ਼ਨਾਂ (Visits to historic temples) ਲਈ ਜਾਣਗੇ।
17 ਦਸੰਬਰ ਨੂੰ ਪਾਕਿਸਤਾਨ ਰਵਾਨਾ ਹੋਣ ਵਾਲੇ ਇਸ ਜੱਥੇ ਸਬੰਧੀ ਜਾਣਕਾਰੀ ਦਿੰਦਿਆਂ ਜੱਥੇ ਦੇ ਲੀਡਰ ਅਤੇ ਕੇਂਦਰੀ ਸਨਾਤਨ ਧਰਮ ਉੱਤਰੀ ਭਾਰਤ ਦੇ ਕੌਮੀ ਪ੍ਰਧਾਨ ਸ਼ਿਵ ਪ੍ਰਤਾਪ ਬਜਾਜ ਨੇ ਦੱਸਿਆ ਕਿ ਪਾਕਿਸਤਾਨ ਜਾਣ ਵਾਲੇ 200 ਸ਼ਰਧਾਲੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ (Embassy of Pakistan) ਵੱਲੋਂ ਵੀਜ਼ੇ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ 17 ਨੂੰ ਇਹ ਜੱਥਾ ਪਾਕਿਸਤਾਨ ਪਹੁੰਚੇਗਾ ਅਤੇ 18-19 ਦਸੰਬਰ ਨੂੰ ਕਟਾਸ ਰਾਜ ਮੰਦਿਰ ਵਿਖੇ ਮਹਾਂਸ਼ਿਵ ਪੂਜਨ ਅਤੇ ਸ਼੍ਰੀ ਗਣੇਸ਼ ਉਤਸਵ ਦੇ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਸ਼੍ਰੀ ਅਮਰਕੁੰਡ ਵਿੱਚ ਪਵਿੱਤਰ ਇਸ਼ਨਾਨ ਹੋਵੇਗਾ ਅਤੇ ਰਾਤ ਵੇਲੇ ਅਮਰਕੁੰਡ ਦੇ ਕਿਨਾਰਿਆਂ 'ਤੇ ਦੀਪਮਾਲਾ ਕੀਤੀ ਜਾਵੇਗੀ। 10 ਦਸੰਬਰ ਨੂੰ ਇਹ ਜੱਥਾ ਲਾਹੌਰ ਸਥਿਤ ਸ਼੍ਰੀ ਕ੍ਰਿਸ਼ਨਾ ਮੰਦਿਰ ਵਿਖੇ ਪੂਜਾ ਅਰਚਨਾ ਕਰੇਗਾ ਅਤੇ ਸਮਾਗਮ ਕੀਤਾ ਜਾਵੇਗਾ।
21 ਦਸੰਬਰ ਨੂੰ ਲਾਹੌਰ ਸ਼ਹਿਰ ਵਸਾਉਣ ਵਾਲੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸਪੁੱਤਰ ਲਵ ਜੀ ਦੀ ਸਮਾਧੀ ਤੇ ਜੱਥੇ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਹਿੱਸਾ ਲਿਆ ਜਾਵੇਗਾ ਅਤੇ ਜੱਥਾ ਲਾਹੌਰ ਵਿਖੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰੇਗਾ ਅਤੇ 23 ਦਸੰਬਰ ਨੂੰ ਵਾਪਿਸ ਭਾਰਤ ਪਰਤੇਗਾ।
ਬਜਾਜ ਨੇ ਦੱਸਦਿਆਂ ਕਿਹਾ ਕਿ ਇਸ ਜੱਥੇ ਵਿੱਚ ਹਰਿਆਣਾ, ਪੰਜਾਬ, ਦਿੱਲੀ, ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਛੱਤੀਸਗੜ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਨਾਲ ਸਬੰਧਿਤ ਲੋਕ ਪਾਕਿਸਤਾਨ ਸਥਿਤ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।