• Home
 • »
 • News
 • »
 • punjab
 • »
 • AMRITSAR A WOMAN WORKING IN THE RAILWAYS COMMITTED SUICIDE

ਅੰਮ੍ਰਿਤਸਰ: ਰੇਲਵੇ ਵਿਚ ਨੌਕਰੀ ਕਰਦੀ ਮਹਿਲਾ ਨੇ ਕੀਤੀ ਖੁਦਕੁਸ਼ੀ

ਮਾਂ ਮੁਤਾਬਕ ਉਹ ਆਪਣੇ ਸੀਨੀਅਰ ਅਧਿਕਰੀਆਂ ਤੋਂ ਵੀ ਕਾਫੀ ਪ੍ਰੇਸ਼ਾਨ ਸੀ ਅਤੇ ਉਸ ਦਾ ਸੀਨੀਅਰ SSE ਅਰਵਿੰਦਰ ਸਿੰਘ, ਹੈਲਪਰ ਤੇ ਮਹਿਲਾ ਕਲਰਕ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ

ਅੰਮ੍ਰਿਤਸਰ: ਰੇਲਵੇ ਵਿਚ ਨੌਕਰੀ ਕਰਦੀ ਮਹਿਲਾ ਨੇ ਕੀਤੀ ਖੁਦਕੁਸ਼ੀ (ਫਾਇਲ ਫੋਟੋ)

 • Share this:
  Rajiv Kumar

  ਅੰਮ੍ਰਿਤਸਰ: ਰੇਲਵੇ ਵਿਭਾਗ ਵਿਚ ਨੌਕਰੀ ਕਰ ਰਹੀ ਸਿਮਰਨਜੀਤ ਕੌਰ ਨਾਮ ਦੀ ਮਹਿਲਾ ਕਰਮਚਾਰੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਿਕ ਮਹਿਲਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਆਪਣੀ ਮਾਂ ਨਾਲ ਰਹਿ ਰਹੀ ਸੀ।

  ਜਾਣਕਾਰੀ ਮੁਤਾਬਕ ਸਿਮਰਨਜੀਤ ਕੌਰ ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਅਜਨਾਲਾ ਰੋਡ ਦੀ ਨਿਵਾਸੀ ਸੀ, ਪਰ ਅੱਜਕੱਲ੍ਹ ਆਪਣੀ ਮਾਂ ਨਾਲ ਘਨੁਪੁਰ ਇਲਾਕੇ ਵਿੱਚ ਰਹਿ ਰਹੀ ਸੀ। ਪਿਛਲੇ ਹੀ ਸਾਲ ਉਸ ਦੇ ਪਤੀ ਮਾਨ ਸਿੰਘ ਦੀ ਮੌਤ ਹੋਈ ਸੀ। ਖ਼ੁਦਕੁਸ਼ੀ ਕਰਨ ਵਾਲੀ ਮਹਿਲਾ ਦੇ ਮਾਮਲੇ ਵਿੱਚ ਪੁਲਿਸ ਨੇ ਮਹਿਲਾ ਦੇ ਦੋ ਸੀਨੀਅਰ ਅਧਿਕਰੀਆਂ ਸਮੇਤ ਉਸ ਦੀਆਂ ਦੋ ਨਣਦਾਂ  ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  ਸਿਮਰਨਜੀਤ ਦੀ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 2 ਸਾਲ ਅਤੇ ਦੂਜੀ ਦੀ ਉਮਰ 3 ਸਾਲ ਹੈ। ਪਿਛਲੇ ਸਾਲ ਹੀ ਉਸ ਦੇ ਜਵਾਈ ਮਾਨ ਸਿੰਘ ਦੀ ਮੌਤ ਹੋ ਗਈ ਸੀ। ਉਸ ਦਾ ਜਵਾਈ ਰੇਲਵੇ ਵਰਕਸ਼ਾਪ ਵਿੱਚ ਇਲੈਕਟਰਿਸ਼ੀਅਨ ਬ੍ਰਾਂਚ ਵਿੱਚ ਤਾਇਨਾਤ ਸੀ। ਜਵਾਈ ਦੀ ਮੌਤ ਤੋਂ ਬਾਅਦ ਉਸ ਦੀ ਧੀ ਸਿਮਰਨਜੀਤ ਨੂੰ ਰੇਲਵੇ ਵਿੱਚ ਨੌਕਰੀ ਮਿਲ ਗਈ ਸੀ। ਉਸ ਨੂੰ ਨੌਕਰੀ ਮਿਲਣ ਤੋਂ ਉਸ ਦੀਆਂ ਦੋਵੇਂ ਨਣਦਾਂ ਖੁਸ਼ ਨਹੀਂ ਸਨ। ਇਸ ਲਈ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।

  ਨਰਿੰਦਰ ਮੁਤਾਬਿਕ ਉਹ ਆਪਣੇ ਸੀਨੀਅਰ ਅਧਿਕਰੀਆਂ ਤੋਂ ਵੀ ਕਾਫੀ ਪ੍ਰੇਸ਼ਾਨ ਸੀ ਅਤੇ ਉਸ ਦਾ ਸੀਨੀਅਰ SSE ਅਰਵਿੰਦਰ ਸਿੰਘ, ਹੈਲਪਰ ਅਤੇ ਮਹਿਲਾ ਕਲਰਕ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਕੰਮ ਦੀ ਜਾਣਕਾਰੀ ਨਾ ਹੋਣ ਕਰ ਕੇ ਉਸ ਨੂੰ ਮਿਹਣੇ ਮਾਰੇ ਜਾਂਦੇ ਸਨ। ਕਾਫੀ ਲੰਬੇ ਸਮੇਂ ਤੋਂ ਉਹ ਇਨ੍ਹਾਂ ਸਭ ਤੋਂ ਪ੍ਰੇਸ਼ਾਨ ਸੀ। ਜਿਸ ਕਰਕੇ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ।
  Published by:Gurwinder Singh
  First published:
  Advertisement
  Advertisement