• Home
 • »
 • News
 • »
 • punjab
 • »
 • AMRITSAR A YOUTH WAS SHOT DEAD WHILE FILMING A VIDEO WITH A RIFLE

ਅੰਮ੍ਰਿਤਸਰ: ਰਾਈਫਲ ਨਾਲ ਵੀਡੀਓ ਬਣਾਉਂਦਿਆਂ ਚੱਲੀ ਗੋਲੀ, ਨੌਜਵਾਨ ਦੀ ਮੌਤ

ਅੰਮ੍ਰਿਤਸਰ: ਰਾਈਫਲ ਨਾਲ ਵੀਡੀਓ ਬਣਾਉਂਦਿਆਂ ਚੱਲੀ ਗੋਲੀ, ਨੌਜਵਾਨ ਦੀ ਮੌਤ

ਅੰਮ੍ਰਿਤਸਰ: ਰਾਈਫਲ ਨਾਲ ਵੀਡੀਓ ਬਣਾਉਂਦਿਆਂ ਚੱਲੀ ਗੋਲੀ, ਨੌਜਵਾਨ ਦੀ ਮੌਤ

 • Share this:
  ਅੰਮ੍ਰਿਤਸਰ: ਪਿੰਡ ਕੱਥੂਨੰਗਲ ਖੁਰਦ ਵਿਚ ਕੁਝ ਨੌਜਵਾਨਾਂ ਦੀ ਬਣਾਉਂਦਿਆਂ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਹੀ ਕੁਝ ਨੌਜਵਾਨ ਇਕੱਠੇ ਹੋ ਕੇ ਰਾਈਫਲ ਲੈ ਕੇ ਵੀਡੀਓ ਬਣਾਉਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਇਕ ਦੋਸਤ ਦੀ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।

  ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਉਸ ਦਾ ਲੜਕਾ ਕਰਨਦੀਪ ਸਿੰਘ (16) ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਘਰ ਦਾ ਹੀ ਕੰਮਕਾਰ ਕਰਦਾ ਸੀ। ਪਿੰਡ ਦੇ ਨੌਜਵਾਨ ਸ਼ੇਰੂ, ਵਿਸ਼ਾਲ, ਸਨੀ ਅਤੇ ਮੰਗਲ ਸਿੰਘ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਵਾਂਗੇ।

  ਇਹ ਨੌਜਵਾਨ ਕਰਨਦੀਪ ਨੂੰ ਪਿੰਡ ਵਿੱਚ ਹੀ ਧੀਰ ਸਿੰਘ ਦੀ ਘਰ ਦੀ ਛੱਤ ’ਤੇ ਲੈ ਗਏ। ਸ਼ੇਰੂ ਕੋਲ ਆਪਣੇ ਚਾਚਾ ਤੇ ਸਾਬਕਾ ਫੌਜੀ ਗੁਰਮੇਜ ਸਿੰਘ ਦੀ ਦੁਨਾਲੀ ਰਾਈਫ਼ਲ ਸੀ। ਉਕਤ ਨੌਜਵਾਨਾਂ ਨੇ ਉਸ ਦੇ ਪੁੱਤਰ ਨੂੰ ਛੱਤ ’ਤੇ ਲਿਜਾ ਕੇ ਗੋਲੀ ਮਾਰ ਦਿੱਤੀ।

  ਉਸ ਦੇ ਬੇਟੇ ਨੂੰ ਫ਼ਤਹਿਗੜ੍ਹ ਚੂੜ੍ਹੀਆਂ ਰੋਡ ਸਥਿਤ ਨਿੱਜੀ ਹਸਪਤਾਲ ਛੱਡ ਕੇ ਉਥੋਂ ਫ਼ਰਾਰ ਹੋ ਗਏ। ਪੁਲਿਸ ਨੇ ਉਕਤ ਚਾਰੇ ਨੌਜਵਾਨਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  Published by:Gurwinder Singh
  First published: