ਨਿਤਿਸ਼ ਸਭਰਵਾਲ , ਅੰਮ੍ਰਿਤਸਰ:
ਅੰਮ੍ਰਿਤਸਰ ਸ਼ਹਿਰ ਦੇ ਇਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਹੋਈ ਬਦਸਲੂਕੀ ਤੋਂ ਬਾਅਦ, ਪੱਤਰਕਾਰ ਭਾਈਚਾਰੇ 'ਚ ਕਾਫੀ ਰੋਸ ਦੇਖਣ ਨੂੰ ਮਿਲਿਆ । ਬੀਤੀ ਰਾਤ ਕਵਰੇਜ ਦੌਰਾਨ ਦੀਪਕ ਨਾਮ ਦੇ ਇੱਕ ਪੱਤਰਕਾਰ ਨਾਲ ਥਾਣਾ ਬੀ ਡਵੀਜ਼ਨ ਦੇ ਐਸ ਐਚ ਓ ਵੱਲੋਂ ਕੀਤੇ ਗਏ ਮਾੜੇ ਵਰਤਾਉ ਨਾਲ , ਪੱਤਰਕਾਰ ਭਾਈਚਾਰੇ ਨੇ ਜਤਾਇਆ ਰੋਸ । ਗੱਲਬਾਤ ਕਰਦਿਆਂ ਪੱਤਰਕਾਰ ਦੀਪਕ ਨੇ ਦੱਸਿਆ ਕਿ ਬੀਤੀ ਰਾਤ ਕਵਰੇਜ਼ ਦੌਰਾਨ ਥਾਣਾ ਬੀ ਡਵੀਜ਼ਨ ਦੇ ਐਸ ਐਚ ਓ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ।
ਉਨ੍ਹਾਂ ਕਿਹਾ ਕਿ ਐਸ ਐਚ ਓ ਨੇ ਸਾਨੂੰ ਮਾੜਾ ਵੀ ਬੋਲਿਆ ਅਤੇ ਬੁਰਾ ਵਰਤਾਓ ਵੀ ਕੀਤਾ । ਗੱਲਬਾਤ ਕਰਦਿਆਂ ਉਹਨਾਂ ਇਹ ਵੀ ਕਿਹਾ ਕਿ ਐਸਐਚਓ ਵੱਲੋਂ ਸਾਡੇ ਫ਼ੋਨ ਵੀ ਜਬਤ ਕਰ ਲਿਤੇ ਗਏ । ਪੱਤਰਕਾਰਾਂ ਨਾਲ ਕੀਤੇ ਗਏ ਇਸ ਵਰਤਾਉ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਐਸ ਐਚ ਓ ਨੂੰ ਬਰਖਾਸਤ ਕੀਤਾ ਜਾਵੇ । ਇਸ ਦੌਰਾਨ ਪੱਤਰਕਾਰ ਭਾਈਚਾਰੇ ਵੱਲੋਂ ਇਕ ਵੱਡਾ ਇਕੱਠ ਕਰਕੇ ਥਾਣਾ ਬੀ ਡਵੀਜ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Attack, Journalist, Punjab, Punjab Police