Home /punjab /

Amritsar: ਗੁਰੂ ਨਾਨਕ ਨਗਰ ਕਾਲੋਨੀ ਦੇ ਵਾਸੀਆਂ ਅਤੇ ਬਿਲਡਰ ਵਿਚਾਲੇ ਹੋਇਆ ਸਮਝੌਤਾ

Amritsar: ਗੁਰੂ ਨਾਨਕ ਨਗਰ ਕਾਲੋਨੀ ਦੇ ਵਾਸੀਆਂ ਅਤੇ ਬਿਲਡਰ ਵਿਚਾਲੇ ਹੋਇਆ ਸਮਝੌਤਾ

ਗੁਰੂ

ਗੁਰੂ ਨਾਨਕ ਨਗਰ ਕਾਲੋਨੀ ਦੇ ਵਾਸੀਆਂ ਅਤੇ ਬਿਲਡਰ ਵਿਚਾਲੇ ਹੋਇਆ ਸਮਝੌਤਾ

Amritsar News: ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਗੁਰੂ ਨਾਨਕ ਨਗਰ ਕੌਲਨੀ ਵਿਖੇ 12 ਮਈ ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਇਲਾਕੇ ਦੇ ਵਿੱਚ ਭੱਜ-ਦੜ ਮਚ ਜਾਂਦੀ ਹੈ, ਜਦ ਕਲੌਨੀ ਦੇ ਪਿੱਛੇ ਲੱਗਦੇ ਗਰੈਂਡ ਹੋਟਲ ਦੀ ਇਮਾਰਤ ਮਿੰਟਾਂ-ਸਕਿੰਟਾਂ 'ਚ ਚੂਰ-ਚੂਰ ਹੋ ਜਾਂਦੀ ਹੈ। ਹੋਟਲ ਦੀ ਇਮਾਰਤ ਡਿੱਗਣ ਤੋਂ ਬਾਅਦ ਨਾਲ ਲੱਗਦੇ ਘਰਾਂ ਦੇ ਵਿੱਚ ਵੀ ਭਾਰੀ ਨੁਕਸਾਨ ਦੇਖਣ ਨੂੰ ਮਿਲਦਾ ਹੈ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    Amritsar News: ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਗੁਰੂ ਨਾਨਕ ਨਗਰ ਕੌਲਨੀ ਵਿਖੇ 12 ਮਈ ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਇਲਾਕੇ ਦੇ ਵਿੱਚ ਭੱਜ-ਦੜ ਮਚ ਜਾਂਦੀ ਹੈ, ਜਦ ਕਲੌਨੀ ਦੇ ਪਿੱਛੇ ਲੱਗਦੇ ਗਰੈਂਡ ਹੋਟਲ ਦੀ ਇਮਾਰਤ ਮਿੰਟਾਂ-ਸਕਿੰਟਾਂ 'ਚ ਚੂਰ-ਚੂਰ ਹੋ ਜਾਂਦੀ ਹੈ। ਹੋਟਲ ਦੀ ਇਮਾਰਤ ਡਿੱਗਣ ਤੋਂ ਬਾਅਦ ਨਾਲ ਲੱਗਦੇ ਘਰਾਂ ਦੇ ਵਿੱਚ ਵੀ ਭਾਰੀ ਨੁਕਸਾਨ ਦੇਖਣ ਨੂੰ ਮਿਲਦਾ ਹੈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਈ ਘਰਾਂ ਦੀਆਂ ਜ਼ਮੀਨਾਂ ਤੱਕ ਹੇਠੋਂ ਖਿਸਕ ਗਈਆਂ ਹਨ। ਹਾਦਸਾ ਇੰਨ੍ਹੀ ਜਲਦੀ ਵਾਪਰਿਆ ਕਿ ਇਲਾਕਾ ਵਾਸੀਆਂ ਨੂੰ ਹਫੜਾ-ਦਫ਼ੜੀ ਵਿੱਚ ਘਰਾਂ ਨੂੰ ਖਾਲੀ ਕਰਨਾ ਪਿਆ ਹੈ ਅਤੇ ਆਪਣੀ ਜਾਨਾਂ ਬਚਾਉਣ ਲਈ ਘਰਾਂ 'ਚੋਂ ਬਾਹਰ ਆਉਣਾ ਪਿਆ ਸੀ।

    ਹਾਲਾਂਕਿ ਇਸ ਮੰਜ਼ਰ ਨੂੰ ਵਾਪਰਿਆ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ। ਇਸ ਦੌਰਾਨ ਇਲਾਕਾ ਵਾਸੀਆਂ ਨੇ ਹਰ ਦਫ਼ਤਰ ਤੱਕ ਆਪਣੀ ਗੁਹਾਰ ਪਹੁੰਚਾਈ ਤਾਂ ਜੋ ਉਨ੍ਹਾਂ ਨੂੰ ਇਸ ਮੁਸ਼ਕਿਲ ਦੀ ਘੜੀ 'ਚ ਇਨਸਾਫ ਮਿਲ ਸਕੇ। ਇਲਾਕੇ ਦੇ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਤਹਿਤ ਉਸ ਕਮੇਟੀ ਦੇ ਮੈਂਬਰਾਂ ਨੇ ਬਿਲਡਰ ਵਿਜੇ ਸ਼ਰਮਾ ਅਤੇ ਇਲਾਕਾ ਵਾਸੀਆਂ ਦੇ ਵਿਚਾਲੇ ਐਗਰੀਮੈਂਟ ਤਿਆਰ ਕਰਵਾਇਆ। ਉਸ ਐਗਰੀਮੈਂਟ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਬਿਲਡਰ ਵਿਜੇ ਸ਼ਰਮਾ ਦੇ ਵੱਲੋਂ ਇਲਾਕਾ ਵਾਸੀਆਂ ਦੇ ਮਕਾਨਾਂ ਨੂੰ 6 ਮਹੀਨਿਆਂ ਦੇ ਅੰਦਰੂਨ ਮੁਕੰਮਲ ਤਿਆਰ ਕਰਵਾ ਦਿੱਤਾ ਜਾਵੇਗਾ। ਐਗਰੀਮੈਂਟ ਵਿਚਾਲੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਬਿਲਡਰ ਦੇ ਵੱਲੋਂ ਉਨ੍ਹਾਂ ਮਕਾਨਾਂ ਦਾ ਬਣਦਾ ਕਿਰਾਇਆ ਵੀ ਦਿੱਤਾ ਜਾਵੇਗਾ, ਜਿਸ ਵਿੱਚ ਇਲਾਕਾ ਵਾਸੀ ਹੁਣ ਰਹਿ ਰਹੇ ਹਨ।

    ਗੱਲਬਾਤ ਕਰਦਿਆਂ ਕਮੇਟੀ ਮੈਂਬਰ ਵਿਸ਼ਾਲ ਦੇਵਰਾਜ ਨੇ ਕਿਹਾ ਕੀ ਇਹ ਇਕ ਅਜਿਹਾ ਸਮਝੋਤਾ ਹੈ ਜੋ ਬੀਤੀ ਸਰਕਾਰਾਂ ਦੌਰਾਨ ਸ਼ਾਇਦ ਹੀ ਹੋਇਆ ਹੋਵੇ। ਉਨ੍ਹਾਂ ਕਿਹਾ ਇਹ ਸਭ ਹਲਕੇ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੀ ਬਦੌਲਤ ਸੰਭਵ ਹੋ ਸਕਿਆ ਹੈ।

    ਇਲਾਕਾ ਵਾਸੀਆਂ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹੀ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੀਆਂ ਆਸਾਂ-ਉਮੀਦਾਂ ਪੂਰੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਸੀ ਸਹਿਮਤੀ ਦੇ ਨਾਲ ਇਸ ਐਗਰੀਮੈਂਟ 'ਤੇ ਦਸਤਖਤ ਕੀਤੇ ਹਨ ਅਤੇ ਇਹੀ ਆਸ ਰੱਖਦੇ ਹਾਂ ਕਿ ਅਸੀਂ ਜਲਦ ਆਪਣੇ ਘਰਾਂ ਵਿੱਚ ਵਾਪਸ ਪਰਤਾਂਗੇ।

    Published by:Krishan Sharma
    First published:

    Tags: Amritsar, Building collapse