ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਸ਼ਹਿਰ ਦੇ ਚਮਰੰਗ ਰੋਡ 'ਤੇ ਮੌਜੂਦਾ ਸਮੇਂ ਵੀ ਇੱਕ ਭਾਈਚਾਰੇ ਵੱਲੋਂ ਚਮੜੇ ਦੇ ਬੂਟ ਤਿਆਰ ਕੀਤੇ ਜਾਂਦੇ ਹਨ। ਕਾਰੀਗਰਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਕੰਮ-ਕਾਜ ਬਹੁਤ ਘੱਟ ਗਿਆ ਹੈ। ਨਾਮੀ ਬ੍ਰਾਂਡਾਂ ਦੇ ਆਉਣ ਕਾਰਨ ਹੱਥ ਨਾਲ ਬਣੇ ਚਮੜੇ ਦੇ ਬੂਟਾਂ ਦੀ ਖਰੀਦਦਾਰੀ 'ਤੇ ਭਾਰੀ ਅਸਰ ਪਿਆ ਹੈ।
ਕਾਰੀਗਰਾਂ ਨੇ ਦੱਸਿਆ ਕਿ ਜਿਹੜੀ ਖਰੀਦ ਸਥਿਤੀ ਚਮੜੇ ਦੇ ਬੂਟਾਂ ਅਤੇ ਜੁੱਤੀਆਂ ਦੀ ਅੱਜ ਤੋਂ 30-40 ਪਹਿਲਾਂ ਹੁੰਦੀ ਸੀ, ਹੁਣ ਉਲਟੀ ਹੋ ਗਈ ਹੈ। ਹੁਣ ਇੱਕਾ-ਦੁੱਕਾ ਗਾਹਕ ਹੀ ਆਉਂਦੇ ਹਨ। ਦੂਜਾ ਸਮੱਗਰੀ ਵੀ ਕਾਫੀ ਮਹਿੰਗੀ ਹੋ ਗਈ ਹੈ, ਜਿਸ ਕਾਰਨ ਲੈਦਰ ਦੇ ਬੂਟਾਂ ਦੀਆਂ ਕੀਮਤਾਂ ਕਾਫੀ ਵੱਧ ਗਈਆਂ ਹਨ। ਕਾਰਗੀਰਾਂ ਨੇ ਹੋਰ ਕੀ ਕਿਹਾ ਵੇਖੋ ਇਸ ਵੀਡੀਓ 'ਚ...
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Shoes, Tradition