Home /News /punjab /

ਸਿੱਖਾਂ 'ਚ ਧਰਮ ਪਰਿਵਰਤਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ 'ਚ ਚਿੰਤਾ, ਸ਼ੁਰੂ ਕੀਤੀ ਇਹ ਖ਼ਾਸ ਮੁਹਿੰਮ

ਸਿੱਖਾਂ 'ਚ ਧਰਮ ਪਰਿਵਰਤਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ 'ਚ ਚਿੰਤਾ, ਸ਼ੁਰੂ ਕੀਤੀ ਇਹ ਖ਼ਾਸ ਮੁਹਿੰਮ

ਐਸਜੀਪੀਸੀ ਵੱਲੋਂ ਸਿੱਖਾਂ ਵਿੱਚੋਂ ਇਸ ਨੂੰ ਰੋਕਣ ਲਈ ਇੱਕ ਖ਼ਾਸ ਮੁਹਿੰਮ 'ਘਰ ਘਰ ਧਰਮਸ਼ਾਲਾ' ਅਪਣਾਈ ਜਾ ਰਹੀ ਹੈ, ਜਿਸ ਤਹਿਤ ਕਮੇਟੀ ਘਰ ਘਰ ਜਾ ਕੇ ਸਿੱਖਾਂ ਨੂੰ ਹਲੂਣਾ ਦੇੇਵੇਗੀ।

  • Share this:

    ਅੰਮ੍ਰਿਤਸਰ: ਈਸਾਈ ਧਰਮ ਵਿੱਚ ਪਰਿਵਰਤਨ ਨੇ ਸਿੱਖ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਿੱਖ ਧਰਮ ਵਿੱਚ ਲਗਾਤਾਰ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਹੁਣ ਸ਼੍ਰੋਮਣੀ ਕਮੇਟੀ ਨੇ ਨਵਾਂ ਉਪਰਾਲਾ ਕੀਤਾ ਹੈ। ਐਸਜੀਪੀਸੀ ਵੱਲੋਂ ਸਿੱਖਾਂ ਵਿੱਚੋਂ ਇਸ ਨੂੰ ਰੋਕਣ ਲਈ ਇੱਕ ਖ਼ਾਸ ਮੁਹਿੰਮ 'ਘਰ ਘਰ ਧਰਮਸ਼ਾਲਾ' ਅਪਣਾਈ ਜਾ ਰਹੀ ਹੈ, ਜਿਸ ਤਹਿਤ ਕਮੇਟੀ ਘਰ ਘਰ ਜਾ ਕੇ ਸਿੱਖਾਂ ਨੂੰ ਹਲੂਣਾ ਦੇੇਵੇਗੀ।

    ਜਾਣਕਾਰੀ ਅਨੁਸਾਰ ਮੁਹਿੰਮ ਦੇ ਮੈਂਬਰਾਂ ਵੱਲੋਂ ਇਸ ਦੌਰਾਨ ਘਰ ਘਰ ਜਾ ਕੇ ਸਿੱਖਾਂ ਨੂੰ ਆਪਣੇ ਧਰਮ ਤੇ ਵਿਰਸੇ ਵਿੱਚ ਪਰਪੱਕ ਕਰੇਗੀ, ਜਿਸ ਲਈ 150 ਪ੍ਰਚਾਰ ਟੀਮਾਂ ਬਣਾਈਆਂ ਗਈਆਂ ਹਨ। ਇਹ ਪ੍ਰਚਾਰ ਟੀਮਾਂ ਪੰਜਾਬ ਭਰ ਦੇ 13 ਹਜ਼ਾਰ ਦੇ ਲਗਭਗ ਪਿੰਡਾਂ ਵਿੱਚ ਪਹੁੰਚ ਕਰਨਗੀਆਂ। ਹਰੇਕ ਟੀਮ 120 ਪਿੰਡਾਂ ਤੱਕ ਪਹੁੰਚ ਕਰੇਗੀ।

    ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਟੀਮਾਂ ਪਿੰਡਾਂ ਵਿੱਚ ਜਾ ਕੇ ਸੰਗਤਾਂ ਨੂੰ ਗੁਰਬਾਣੀ, ਸਿੱਖ ਰਹਿਤ ਮਰਿਆਦਾ ਤੋਂ ਇਲਾਵਾ ਇਤਿਹਾਸ ਅਤੇ ਸਿਧਾਂਤਾਂ ਨਾਲ ਜੋੜਦੀਆਂ ਹਨ।

    ਮੁਹਿੰਮ ਤਹਿਤ ਮਾਝਾ, ਮਾਲਵਾ ਅਤੇ ਦੋਆਬਾ ਜ਼ੋਨ ਬਣਾਏ ਗਏ ਹਨ, ਜਿਨ੍ਹਾਂ ਲਈ ਟੀਮਾਂ ਦੀ ਅਗਵਾਈ ਹੈਡ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ, ਜਗਦੇਵ ਸਿੰਘ ਅਤੇ ਜਸਵਿੰਦਰ ਸਿੰਘ ਸਹੂਰ ਨੂੰ ਸੌਂਪੀ ਗਈ ਹੈ। ਹਰ ਇੱਕ ਟੀਮ 7 ਮੈਂਬਰ ਹਨ। ਟੀਮ ਹਰ ਪਿੰਡ ਵਿੱਚ 7 ਦਿਨ ਭਾਵ ਇੱਕ ਹਫ਼ਤਾ ਪ੍ਰਚਾਰ ਕਰਦੀ ਹੈ ਅਤੇ ਇਸ ਦੌਰਾਨ ਸਿੱਖਾਂ ਨੂੰ ਸਿੱਖ ਕੁਰਬਾਨੀਆਂ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸਾਹਿਤ ਵੰਡਿਆ ਜਾਂਦਾ ਹੈ।

    ਜ਼ਿਕਰਯੋਗ ਹੈ ਕਿ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਧਰਮ ਪਰਿਵਰਤਨ ਬਾਰੇ ਕਿਹਾ ਸੀ ਕਿ ਈਸਾਈ ਮਿਸ਼ਨਰੀ ਗਰੀਬਾਂ ਨੂੰ ਭਰਮਾ ਕੇ ਜਬਰੀ ਧਰਮ ਪਰਿਵਰਤਨ ਲਈ ਮੁਹਿੰਮ ਚਲਾ ਰਹੇ ਹਨ।

    Published by:Krishan Sharma
    First published:

    Tags: Amritsar, Campaign, Conversion, Forcible conversion, Jagir, Religious conversions, SGPC, Shiromani Gurudwara Parbhandak Committee, Sikh, Sikhism