Home /punjab /

ਡੀ.ਏ.ਵੀ ਕਾਲਜ ਦੇ ਮਲਟੀਮੀਡੀਆ ਵਿਦਿਆਰਥੀਆਂ ਨੇ ਦੀਵਾਲੀ ਪ੍ਰਦਰਸ਼ਨੀ 'ਤੇ ਵਿਖਾਇਆ ਹੁਨਰ

ਡੀ.ਏ.ਵੀ ਕਾਲਜ ਦੇ ਮਲਟੀਮੀਡੀਆ ਵਿਦਿਆਰਥੀਆਂ ਨੇ ਦੀਵਾਲੀ ਪ੍ਰਦਰਸ਼ਨੀ 'ਤੇ ਵਿਖਾਇਆ ਹੁਨਰ

ਡੀ.ਏ.ਵੀ ਕਾਲਜ ਵਿੱਚ ਦੀਵਾਲੀ ਪ੍ਰਦਰਸ਼ਨੀ ਦਾ ਸ਼ਾਨਦਾਰ ਆਗਾਜ਼

ਡੀ.ਏ.ਵੀ ਕਾਲਜ ਵਿੱਚ ਦੀਵਾਲੀ ਪ੍ਰਦਰਸ਼ਨੀ ਦਾ ਸ਼ਾਨਦਾਰ ਆਗਾਜ਼

ਮੇਲੇ ਦਾ ਉਦਘਾਟਨ ਕਮਾਯਾਨੀ ਬਾਲੀ ਅਤੇ ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ਕੀਤਾ ।ਇਸ ਦੀਵਾਲੀ ਮੇਲੇ ਵਿੱਚ ਮਲਟੀਮੀਡੀਆ ਵਿਭਾਗ ਵੱਲੋਂ ਅਧਿਆਤਮਿਕ ਸਜਾਵਟ ਅਤੇ ਵਸਤੂ ਕਲਾ ਦੇ ਨਾਲ ਸਬੰਧਤ ਉਤਪਾਦ ਪ੍ਰਦਰਸ਼ਿਤ ਕੀਤੇ ਗਏ। ਇਸ ਦੀਵਾਲੀ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਦੀਵਾਲੀ ਦੇ ਸ਼ੁਭ ਮੌਕੇ ਡੀ.ਏ ਵੀ ਕਾਲਜ ਦੇ ਵਿਹੜੇ ਵਿੱਚ ਦੀਵਾਲੀ ਪ੍ਰਦਰਸ਼ਨੀ 2021 ਦਾ ਸ਼ਾਨਦਾਰ ਜਸ਼ਨ ਮਨਾਇਆ ਗਿਆ। ਇਸ ਮੇਲੇ ਵਿੱਚ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਪ੍ਰਬੰਧ ਕੀਤੇ ਗਏ ਸਨ। ਮੇਲੇ ਦਾ ਉਦਘਾਟਨ ਕਮਾਯਾਨੀ ਬਾਲੀ ਅਤੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕੀਤਾ ।ਇਸ ਦੀਵਾਲੀ ਮੇਲੇ ਵਿੱਚ ਮਲਟੀਮੀਡੀਆ ਵਿਭਾਗ ਵੱਲੋਂ ਅਧਿਆਤਮਿਕ ਸਜਾਵਟ ਅਤੇ ਵਸਤੂ ਕਲਾ ਦੇ ਨਾਲ ਸਬੰਧਤ ਉਤਪਾਦ ਪ੍ਰਦਰਸ਼ਿਤ ਕੀਤੇ ਗਏ। ਇਸ ਦੀਵਾਲੀ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

  ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੇਲੇ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਦੀਵਾਲੀ ਦੀ ਇਤਿਹਾਸਕਤਾ ਤੋਂ ਜਾਣੂ ਕਰਵਾਉਣਾ ਸੀ। ਮਲਟੀਮੀਡੀਆ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ, ਜਿਸ ਵਿੱਚ ਵਿਦਿਆਰਥੀਆਂ ਨੇ ਦੀਵੇ ਸਟੈਂਡ, ਮੋਮਬੱਤੀ ਸਟੈਂਡ, ਕਾਰਡ, ਸ਼ਗਨ ਲਿਫਾਫੇ, ਦੀਵਾਰਾਂ ਦੀਆ ਲਟਕਣਾ, ਬੇਸਟ ਆਊਟ ਆਫ ਵੇਸਟ ਮਟੀਰੀਅਲ, ਪੋਟ ਪੇਂਟਿੰਗ, ਫੋਲਡਰ ਮੇਕਿੰਗ ਆਦਿ ਦੇ ਪ੍ਰਦਰਸ਼ਨ ਕੀਤੇ। ਸਟਾਲਾਂ ਦਾ ਮੁੱਖ ਉਦੇਸ਼ ਜਿੱਥੇ ਇੱਕ ਪਾਸੇ ਵਿਦਿਆਰਥੀਆਂ ਦੀਆਂ ਸਵੈ-ਬਣਾਈਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨਾ ਸੀ।

  ਇਸ ਦੇ ਨਾਲ ਹੀ ਲੋਕਾਂ ਨੂੰ ਸਾਫ਼-ਸੁਥਰੀ ਅਤੇ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ ਸੀ ਤਾਂ ਜੋ ਉਹ ਦੀਵਾਲੀ ਦੀ ਮਹੱਤਤਾ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ। ਇਸ ਦੌਰਾਨ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਜੇਕਰ ਵਿਦਿਆਰਥੀਆ ਵਿੱਚ ਆਤਮ ਨਿਰਭਰ ਬਣਨ ਦਾ ਗੁਣ ਪੈਦਾ ਹੋਵੇਗਾ ਤਾਂ ਹੀ ਉਹ ਔਖੇ ਸਮੇਂ 'ਚ ਰੁਜ਼ਗਾਰ ਦੇ ਕਈ ਮੌਕੇ ਪੈਦਾ ਕਰਕੇ ਆਪਣਾ ਗੁਜ਼ਾਰਾ ਚਲਾ ਸਕਦੇ ਹਨ।

  ਪ੍ਰੋਗਰਾਮ ਦੇ ਮੁੱਖ ਮਹਿਮਾਨ ਵਕੀਲ ਕਮਾਯਾਨੀ ਬਾਲੀ ਨੇ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਤਿਉਹਾਰ ਸਾਨੂੰ ਆਪਸੀ ਭਾਈਚਾਰਕ ਸਾਂਝ ਪੈਦਾ ਕਰਨ ਦਾ ਸੁਨੇਹਾ ਦਿੰਦੇ ਹਨ।

  ਇਸ ਮੌਕੇ ਪ੍ਰੋ. ਰਜਨੀਸ਼ ਪੋਪੀ, ਡਾ. ਬੀ.ਬੀ ਯਾਦਵ, ਡਾ. ਜੀ.ਐਸ.ਸੇਖੋਂ, ਪ੍ਰੋ. ਜੀ ਐਸ ਸਿੱਧੂ, ਪ੍ਰੋ. ਅਨੀਤਾ ਸੇਖੜੀ, ਪ੍ਰੋ. ਨੈਨਾ ਹਾਂਡਾ, ਪ੍ਰੋ. ਰਿਤੂ ਅਰੋੜਾ ਆਦਿ ਹਾਜ਼ਰ ਸਨ।

  Published by:Krishan Sharma
  First published:

  Tags: Amritsar, College, Diwali 2021