Home /News /punjab /

ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਕੀਤਾ ਕੈਂਡਲ ਮਾਰਚ

 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀਆਂ ਜਿਨ੍ਹਾਂ ਵੱਲੋਂ ਅਧਿਆਪਕ ਦਿਵਸ ਮੌਕੇ ਮੰਗਾਂ ਦੇ ਸੰਬੰਧੀ ਕੈਂਡਲ ਮਾਰਚ ਕੀਤਾ ਗਿਆ।

  ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਅਧਿਆਪਕ ਦਿਵਸ ਮੌਕੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਸ਼ਾਮ 5.30 ਤੋਂ ਲੈ ਕੇ 7 ਵਜੇ ਤੱਕ  ਕੈਂਡਲ ਮਾਰਚ ਕੀਤਾ ਗਿਆ।

  ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ, ਪੰਜਾਬ ਦੇ ਸੱਦੇ ਉੱਤੇ ਅੱਜ ਪੰਜਾਬ ਰਾਜ ਵਿੱਚ ਸਥਿਤ 10 ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਅੰਮ੍ਰਿਤਸਰ ਦੇ ਅੰਬੇਦਕਰ ਚੌਂਕ ਵਿੱਚ ਇਕੱਤਰ ਹੋਏ। ਇਸ ਉਪਰੰਤ ਸਾਰੇ ਅਧਿਆਪਕ ਨੇ ਹੱਥਾਂ ਵਿੱਚ ਮੋਮਬੱਤੀਆਂ ਫੜ੍ਹ ਕੇ  ਸ਼ਹਿਰ ਦੀਆਂ ਸੜਕਾਂ ਉੱਤੋਂ ਦੀ ਆਪਣਾ ਰੋਸ ਜਤਾਉਂਦੇ ਹੋਏ ਕੈਂਡਲ ਮਾਰਚ ਕੀਤਾ।

  ਇਸ ਕੈਂਡਲ ਮਾਰਚ ਵਿੱਚ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ, ਸੂਬਾ ਪ੍ਰਧਾਨ ਦਲਜੀਤ ਕੌਰ, ਸੁਖਜੀਤ ਸਿੰਘ, ਅਮਰੀਸ਼ ਸ਼ਰਮਾ, ਮਬਲਰਾਜ ਸਿੰਘ, ਆਦਿ ਯੂਨੀਅਨ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਸ਼ਾਮਲ ਹੋਏ।
  Published by:Krishan Sharma
  First published:

  Tags: Amritsar, March, Protest, Protest march, Punjab government, Teachers

  ਅਗਲੀ ਖਬਰ