Home /punjab /

ਮੋਦੀ ਸਰਕਾਰ ਕਸ਼ਮੀਰ 'ਚ ਹਿੰਦੂਆਂ ਅਤੇ ਸਿੱਖਾਂ ਦੀ ਰੱਖਿਆ ਕਰਨ 'ਚ ਫੇਲ੍ਹ ਸਾਬਤ ਹੋਈ: ਆਪ

ਮੋਦੀ ਸਰਕਾਰ ਕਸ਼ਮੀਰ 'ਚ ਹਿੰਦੂਆਂ ਅਤੇ ਸਿੱਖਾਂ ਦੀ ਰੱਖਿਆ ਕਰਨ 'ਚ ਫੇਲ੍ਹ ਸਾਬਤ ਹੋਈ: ਆਪ

ਹਾਲ

ਹਾਲ ਗੇਟ ਵਿਖੇ AAP ਨੇ ਕੀਤਾ ਕੈਂਡਲ ਮਾਰਚ

ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਨੇ ਜੰਮੂੁ ਕਸ਼ਮੀਰ ਵਿਖੇ ਮਾਰੇ ਗਏ ਘੱਟਗਿਣਤੀ ਹਿੰਦੂਆਂ ਅਤੇ ਸਿੱਖਾਂ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਪੁਰਜ਼ੋਰ ਮੰਗ ਕਰਦੇ ਹੋਏ ਵੱਖ-ਵੱਖ ਹਲਕਿਆਂ ਵਿੱਚ ਵੱਡੇ ਪੱਧਰ 'ਤੇ ਮੋਮਬੱਤੀ ਮਾਰਚ ਕਢਿਆ ਗਿਆ।

  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈ ਗੁਪਤਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਕਸ਼ਮੀਰ ਵਿੱਚ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ ਦੀ ਰੱਖਿਆ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਕੇਂਦਰ 'ਚ ਸੱਤਾ ਵਿੱਚ ਰਹਿਣ ਵਾਲੀਆਂ ਕਾਂਗਰਸ ਅਤੇ ਭਾਜਪਾ ਦੋਵਾਂ ਹੀ ਸਰਕਾਰਾਂ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਕਸ਼ਮੀਰੀ ਪੰਡਿਤਾਂ ਦੀ ਘਰ ਵਾਪਸੀ ਲਈ ਕੰਮ ਕਰਨਗੀਆਂ, ਪਰ ਕਸ਼ਮੀਰ 'ਚ ਅਮਨ ਸ਼ਾਂਤੀ ਦੀ ਬਹਾਲੀ ਇੱਕ ਭੁਲੇਖਾ ਹੀ ਸਾਬਿਤ ਹੋਇਆ ਹੈ। ਆਮ ਆਦਮੀ ਪਾਰਟੀ ਇਸ ਘਟਨਾ ਦੀ ਨਿਖੇਧੀ ਕਰਦੀ ਹੈ ਅਤੇ ਕੜੇ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦੀ ਹੈ।

    ਉਨ੍ਹਾਂ ਕਿਹਾ ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਨੇ ਜੰਮੂੁ ਕਸ਼ਮੀਰ ਵਿਖੇ ਮਾਰੇ ਗਏ ਘੱਟਗਿਣਤੀ ਹਿੰਦੂਆਂ ਅਤੇ ਸਿੱਖਾਂ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਪੁਰਜ਼ੋਰ ਮੰਗ ਕਰਦੇ ਹੋਏ ਵੱਖ-ਵੱਖ ਹਲਕਿਆਂ ਵਿੱਚ ਵੱਡੇ ਪੱਧਰ 'ਤੇ ਮੋਮਬੱਤੀ ਮਾਰਚ ਕਢਿਆ ਗਿਆ।
    Published by:Krishan Sharma
    First published:

    Tags: Aam Aadmi Party, AAP, AAP Punjab, Amritsar, BJP, Jammu and kashmir, March, Modi government, Narendra modi, Punjab BJP, Punjab Congress

    ਅਗਲੀ ਖਬਰ