Home /punjab /

ਨਗਰ ਨਿਗਮ ਨੇ ਮੇਅਰ ਤੇ ਕਮਿਸ਼ਨਰ ਦੀ ਅਗਵਾਈ ਹੇਠ ਸ਼ਹਿਰ 'ਚ ਨਾਜਾਇਜ਼ ਕਬਜ਼ੇ ਹਟਾਏ

ਨਗਰ ਨਿਗਮ ਨੇ ਮੇਅਰ ਤੇ ਕਮਿਸ਼ਨਰ ਦੀ ਅਗਵਾਈ ਹੇਠ ਸ਼ਹਿਰ 'ਚ ਨਾਜਾਇਜ਼ ਕਬਜ਼ੇ ਹਟਾਏ

ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਂਦੇ ਭੂਮੀ ਵਿਭਾਗ ਦੇ ਅਫਸਰ।

ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਂਦੇ ਭੂਮੀ ਵਿਭਾਗ ਦੇ ਅਫਸਰ।

 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਸ਼ਹਿਰ ਵਿੱਚ ਕਾਫੀ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਬੁੱਧਵਾਰ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਕਸਟਮ ਚੌਂਕ ਤੋਂ ਰਿਆਲਟੂ ਚੌਂਕ ਵਾਲੀ ਸੜ੍ਹਕ ਤੇ ਇਕ ਪ੍ਰਾਇਵੇਟ ਇੰਸਟੀਚਿਊਟ ਵੱਲੋਂ ਸੜਕ 'ਤੇ ਤੰਬੂ-ਕਨਾਤਾ ਲਾ ਕੇ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ।

  ਇਸ ਤੋਂ ਇਲਾਵਾ ਮਜੀਠਾ ਰੋਡ, ਸ਼ਹਿਰ ਦੇ ਚਾਰਦੀਵਾਰੀ ਦੇ ਨਾਲ ਆਊਟਰ ਸਰਕੂਲਰ ਰੋਡ ਅਤੇ ਲਾਹੌਰੀ ਗੇਟ ਦੇ ਅੰਦਰੂਣ ਸਾਈਡ ਇੱਕ ਹਸਪਤਾਲ ਵੱਲੋਂ ਰੋਡ 'ਤੇ 2 ਨਾਜਾਇਜ਼ ਬੂਥ ਲਾ ਕੇ ਕਬਜਾ ਕੀਤਾ ਹੋਇਆ ਸੀ, ਜਿਸ ਨੂੰ ਹਟਾਇਆ ਗਿਆ ਅਤੇ ਸਾਰਾ ਸਮਾਨ ਨਗਰ ਨਿਗਮ ਦੇ ਜੋਨ ਨੰ. 3 ਦੇ ਨਾਲ ਲਗਦੇ ਸਟੋਰ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ।

  ਅਸਟੇਟ ਅਫ਼ਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ  ਕਿ ਸ਼ਹਿਰ ਵਿੱਚ ਸਰਕਾਰੀ ਜ਼ਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਵਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਥਾਂਵਾਂ ਵਿੱਚ ਸਮਾਨ ਰੱਖ ਕੇ ਨਾਜਾਇਜ਼ ਕਬਜ਼ਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।

  ਇਸ ਕਾਰਵਾਈ ਵਿੱਚ ਇੰਸਪੈਕਟਰ ਰਾਜ ਕੁਮਾਰ, ਅਰੁਣ ਸਹਿਜਪਾਲ ਕਲਰਕ, ਦਵਿੰਦਰ ਭੱਟੀ, ਵਿਭਾਗੀ ਅਮਲਾ ਸ਼ਾਮਲ ਸਨ।

  Published by:Krishan Sharma
  First published:

  Tags: Amritsar, Illegal occupancy, Municipal, Punjab government