Home /punjab /

ਨੌਜਵਾਨਾਂ ਨੂੰ ਨਸ਼ਿਆਂ ਤੋਂ ਸੁਚੇਤ ਕਰਨ ਲਈ NCB ਨੇ ਕਰਵਾਈ ਮੈਰਾਥਨ ਦੌੜ

ਨੌਜਵਾਨਾਂ ਨੂੰ ਨਸ਼ਿਆਂ ਤੋਂ ਸੁਚੇਤ ਕਰਨ ਲਈ NCB ਨੇ ਕਰਵਾਈ ਮੈਰਾਥਨ ਦੌੜ

X
ਨੌਜਵਾਨਾਂ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ NCB ਨੇ ਮੈਰਾਥਨ ਦੌੜ ਕਰਵਾਈ

Amritsar News: 26 ਜੂਨ ਨੂੰ 'ਨਸ਼ੇ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ' (International Day Against Drug Abuse and Illicit Trafficking) ਵਜੋਂ ਮਨਾਇਆ ਜਾਂਦਾ ਹੈ ਅਤੇ ਆਮ ਤੌਰ 'ਤੇ 'ਵਿਸ਼ਵ ਡਰੱਗ ਦਿਵਸ' (World Drug Day) ਵਜੋਂ ਜਾਣਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: Amritsar News: 26 ਜੂਨ ਨੂੰ 'ਨਸ਼ੇ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ' (International Day Against Drug Abuse and Illicit Trafficking) ਵਜੋਂ ਮਨਾਇਆ ਜਾਂਦਾ ਹੈ ਅਤੇ ਆਮ ਤੌਰ 'ਤੇ 'ਵਿਸ਼ਵ ਡਰੱਗ ਦਿਵਸ' (World Drug Day) ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ 12 ਤੋਂ 26 ਜੂਨ, 2022 ਤੱਕ "ਨਸ਼ੇ ਸੇ ਅਜ਼ਾਦੀ ਪਖਵਾੜਾ" (Nashe Se Ajadi pakhwara) ਦਾ ਆਯੋਜਨ ਕੀਤਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਨਾਰਕੋਟਿਕਸ ਕੰਟਰੋਲ ਬਿਊਰੋ, ਸਬ-ਜ਼ੋਨਲ ਯੂਨਿਟ ਅੰਮ੍ਰਿਤਸਰ ਵੱਲੋਂ ‘ਨਸ਼ੇ ਤੋਂ ਅਜ਼ਾਦੀ’ ਥੀਮ ਦੇ ਨਾਲ ਇੱਕ ਨਸ਼ਾ ਜਾਗਰੂਕਤਾ ਦੌੜ (5 ਕਿਲੋਮੀਟਰ) ਦਾ ਆਯੋਜਨ ਮੁੱਖ ਮਹਿਮਾਨ ਅਮਨਜੀਤ ਸਿੰਘ, ਜ਼ੋਨਲ ਡਾਇਰੈਕਟਰ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਦੇ ਨਾਲ ਮਾਨਵਜੀਤ ਸਿੰਘ, ਐਥਲੈਟਿਕ ਕੋਚ ਜੀ.ਐਨ.ਡੀ.ਯੂ., ਮਹਿੰਦਰ ਜੀਤ ਸਿੰਘ ਬੋਪਾਰਾਏ, ਸਹਾਇਕ ਡਾਇਰੈਕਟਰ, ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਸੰਦੀਪ ਕੁਮਾਰ ਯਾਦਵ, ਸਹਾਇਕ ਡਾਇਰੈਕਟਰ ਸਬ-ਜ਼ੋਨਲ ਯੂਨਿਟ ਅੰਮ੍ਰਿਤਸਰ ਅਤੇ ਰਜਨੀਸ਼ ਭਾਰਦਵਾਜ, ਸੁਪਰਡੈਂਟ, ਜੀਐਨਡੀਯੂ ਅੰਮ੍ਰਿਤਸਰ ਨੇ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਅਮਨਜੀਤ ਸਿੰਘ, ਜ਼ੋਨਲ ਡਾਇਰੈਕਟਰ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਨੇ ਦੱਸਿਆ ਕਿ ਇਹ ਸਮਾਗਮ 12-26 ਜੂਨ 2022 ਤੱਕ ‘ਨਸ਼ੇ ਸੇ ਅਜ਼ਾਦੀ ਪਖਵਾੜਾ’ ਥੀਮ ਤਹਿਤ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਇਸ ਵਿੱਚ ਸਰਗਰਮ ਭਾਗੀਦਾਰੀ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦਾ ਹਿੱਸਾ ਸੀ। ਨਸ਼ਿਆਂ ਦੇ ਖਿਲਾਫ ਲੜਾਈ ਦੀ ਮੈਰਾਥਨ 'ਚ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਗੁਰਦੀਪ ਸਿੰਘ, ਦੂਜਾ ਅਰਸ਼ਦੀਪ ਸਿੰਘ, ਤੀਜਾ ਦਿਲਬਾਗ ਸਿੰਘ ਅਤੇ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਕੋਮਲ ਪ੍ਰੀਤ ਕੌਰ, ਦੂਜਾ ਸੰਜਨਾ ਯਾਦਵ, ਤੀਜਾ ਸਿਮਰ ਨੇ ਹਾਸਲ ਕੀਤਾ ।

ਸੰਦੀਪ ਕੁਮਾਰ ਯਾਦਵ, ਅਸਿਸਟੈਂਟ ਡਾਇਰੈਕਟਰ, NCB, ਨੇ ਭਾਗੀਦਾਰਾਂ ਅਤੇ GNDU ਦੇ ਸਟਾਫ਼ ਦਾ ਨਸ਼ਿਆਂ ਵਿਰੁੱਧ ਜੰਗ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਹੱਥ ਮਿਲਾਉਣ ਅਤੇ ਜਾਗਰੂਕਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

Published by:Krishan Sharma
First published:

Tags: Amritsar, Drug, Marathon, Ncb