Home /punjab /

ਇੱਕ ਲੱਤ ਨੇ ਕੰਮ ਕਰਨਾ ਛੱਡ ਦਿੱਤਾ, ਪਰ ਰਾਜਾ ਹੰਸਪਾਲ ਨੇ ਹਿੰਮਤ ਨਹੀਂ ਛੱਡੀ, ਮਾਂ-ਪਿਓ ਲਈ ਕੀਤਾ ਇਹ ਕੰਮ

ਇੱਕ ਲੱਤ ਨੇ ਕੰਮ ਕਰਨਾ ਛੱਡ ਦਿੱਤਾ, ਪਰ ਰਾਜਾ ਹੰਸਪਾਲ ਨੇ ਹਿੰਮਤ ਨਹੀਂ ਛੱਡੀ, ਮਾਂ-ਪਿਓ ਲਈ ਕੀਤਾ ਇਹ ਕੰਮ

ਇਸ

ਇਸ ਨੌਜਵਾਨ ਨੇ ਜ਼ਿੰਦਗੀ ਦੀ ਜੰਗ 'ਚ ਨਹੀਂ ਮੰਨੀ ਹਾਰ , ਕੀਤਾ ਅਜਿਹਾ ਕੰਮ !!

ਪੋਲੀਓ ਦਾ ਸ਼ਿਕਾਰ ਹੋਣ ਤੋਂ ਬਾਅਦ ਰਾਜਾ ਹੰਸਪਾਲ ਦੇ ਸਰੀਰ ਨੇ ਉਨ੍ਹਾਂ ਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਸੀ। ਪਰ ਹਿੰਮਤ ਹਾਰਨ ਦੀ ਬਜਾਏ ਉਸ ਨੇ ਡੱਟ ਕੇ ਇਸ ਦਾ ਮੁਕਾਬਲਾ ਕੀਤਾ।

 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਕੁਦਰਤ ਕਈ ਵਾਰ ਜਿੰਦਗੀ 'ਚ ਅਜਿਹੇ ਰੰਗ ਦਿਖਾ ਦਿੰਦੀ ਹੈ ਜਿਸਨੂੰ ਮਨੁੱਖ ਨਾ ਚਾਹੁੰਦੇ ਹੋਏ ਵੀ ਰੰਗਣ ਲਈ ਮਜਬੂਰ ਹੁੰਦਾ ਹੈ। ਕੁੱਝ ਇਸੇ ਤਰ੍ਹਾਂ ਦੀ ਹੀ ਕਹਾਣੀ ਹੈ ਰਾਜਾ ਹੰਸਪਾਲ ਦੀ। ਛੋਟੀ ਉਮਰੇ ਹੀ ਪੋਲੀਓ ਦਾ ਸ਼ਿਕਾਰ ਹੋਣ ਤੋਂ ਬਾਅਦ ਰਾਜਾ ਹੰਸਪਾਲ ਦੇ ਸਰੀਰ ਨੇ ਉਨ੍ਹਾਂ ਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਸੀ। ਪਰ ਹਿੰਮਤ ਹਾਰਨ ਦੀ ਬਜਾਏ ਉਸ ਨੇ ਡੱਟ ਕੇ ਇਸ ਦਾ ਮੁਕਾਬਲਾ ਕੀਤਾ। ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਸ਼ੁਰੂ ਤੋਂ ਹੀ ਆਪਣੇ ਮਾਤਾ-ਪਿਤਾ ਦੇ ਲਈ ਕੁੱਝ ਕਰਨਾ ਚਾਹੁੰਦਾ ਸੀ।

  ਉਸ ਨੇ ਕਿਹਾ ਕਿ ਭਾਵੇਂ ਸਰੀਰ ਮੇਰਾ ਸਾਥ ਨਹੀਂ ਦੇ ਰਿਹਾ, ਪਰ ਹੌਸਲਾ ਅੱਜ ਵੀ ਬੁਲੰਦ ਹੈ ਅਤੇ ਮੈਂ ਹਿੰਮਤ ਨਹੀਂ ਹਾਰਾਂਗਾ। ਮੌਜੂਦਾ ਸਮੇਂ ਵਿੱਚ ਰਾਜਾ ਹੰਸਪਾਲ ਨੇ ਆਪਣੇ ਮਾਤਾ-ਪਿਤਾ ਨੂੰ ਸਮਰਪਣ ਕੀਤੀ ਇੱਕ ਕਿਤਾਬ ਲਿਖੀ ਗਈ ਹੈ ਜਿਸ ਦਾ ਨਾਂਅ ਹੈ 'ਮਹਾਰਾਣੀ ਮਾਂ'।

  ਉਸ ਨੇ ਕਿਹਾ ਕਿ ਡੇਢ ਸਾਲ ਦਾ ਵਕਤ ਲਾ ਕੇ ਇਸ ਕਿਤਾਬ ਨੂੰ ਲਿਖਿਆ ਹੈ। ਉਸ ਨੇ ਦੇਸ਼ ਦੇ ਬਾਕੀ ਲੋਕਾਂ ਨੂੰ ਸੁਨੇਹਾ ਦਿੰਦੇ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਸਹੀ ਢੰਗ ਨਾਲ ਫਾਇਦਾ ਲੈਣਾ ਚਾਹੀਦਾ ਹੈ ਅਤੇ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ।
  Published by:Krishan Sharma
  First published:

  Tags: Ajab Gajab News, Amritsar, Father, Inspiration, Life, Mother, Punjab

  ਅਗਲੀ ਖਬਰ