Home /punjab /

ਅੰਮ੍ਰਿਤਸਰ ਦੇ ਭਵਨਜ਼ ਸਕੂਲ ਦੇ ਦੋ ਅਧਿਆਪਕਾਂ ਨੂੰ ਮਿਲਿਆ 'ਸਭ ਤੋਂ ਵਧੀਆ ਅਧਿਆਪਕ' ਪੁਰਸਕਾਰ

ਅੰਮ੍ਰਿਤਸਰ ਦੇ ਭਵਨਜ਼ ਸਕੂਲ ਦੇ ਦੋ ਅਧਿਆਪਕਾਂ ਨੂੰ ਮਿਲਿਆ 'ਸਭ ਤੋਂ ਵਧੀਆ ਅਧਿਆਪਕ' ਪੁਰਸਕਾਰ

ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾਉਂਦੇ ਅਵਿਨਾਸ਼ ਮਹਿੰਦਰੂ ਅਤੇ  ਡਾ. ਅਨੀਤਾ ਭੱਲਾ।

ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾਉਂਦੇ ਅਵਿਨਾਸ਼ ਮਹਿੰਦਰੂ ਅਤੇ  ਡਾ. ਅਨੀਤਾ ਭੱਲਾ।

  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਭਵਨਜ਼ ਐਸ. ਐਲ. ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ ਕਿ ਭਵਨ ਐਸਐਲ ਪਬਲਿਕ ਸਕੂਲ, ਅੰਮ੍ਰਿਤਸਰ ਦੇ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ ਦੇ 22000 ਸੀ.ਬੀ.ਐਸ.ਈ ਸਕੂਲਾਂ ਵਿੱਚੋਂ ਸੀਬੀਐਸਈ ਬੈਸਟ ਅਧਿਆਪਕ ਐਵਾਰਡ 2020-21 ਨਾਲ ਸਨਮਾਨਿਤ ਕੀਤਾ ਗਿਆ ਹੈ।

    ਜ਼ਿਕਰਯੋਗ ਹੈ ਕਿ ਇਸ ਪੁਰਸਕਾਰ ਲਈ ਦੇਸ਼-ਵਿਦੇਸ਼ ਤੋਂ ਕੁੱਲ 22 ਅਧਿਆਪਕਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਭਵਨਜ਼ ਐਸ.ਐਲ ਪਬਲਿਕ ਸਕੂਲ ਦੀ ਸੁਖਪ੍ਰੀਤ ਕੌਰ ਨੂੰ ਪ੍ਰਾਇਮਰੀ ਅਧਿਆਪਕ ਦੀ ਸ਼੍ਰੇਣੀ ਵਿੱਚ ਅਤੇ ਹਰਪ੍ਰੀਤ ਕੌਰ ਨੂੰ ਪੀ.ਜੀ.ਟੀ. ਕਮਿਸ਼ਨ ਦੀ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ ਸੀ। ਇਸ ਵਿੱਚ ਪਿਛਲੇ 4 ਸਾਲਾਂ ਦੇ ਸੀ.ਬੀ.ਐਸ.ਈ ਸਰਵੋਤਮ ਅਧਿਆਪਕ ਪੁਰਸਕਾਰ ਚੰਡੀਗੜ੍ਹ ਜ਼ੋਨ ਵਿੱਚ 14 ਪੁਰਸਕਾਰ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 8 ਪੁਰਸਕਾਰ ਸਿਰਫ ਭਵਨ ਐਸਐਲ ਦੇ ਅਧਿਆਪਕਾਂ ਨੂੰ ਪ੍ਰਾਪਤ ਹੋਏ ਸਨ।

    ਭਵਨਜ਼ ਸਕੂਲ ਦੇ ਬੱਚਿਆਂ ਦੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦੇ ਅਧਿਆਪਕਾਂ ਨੂੰ ਇਹ ਐਵਾਰਡ ਮਿਲਿਆ। ਇਸ ਸੰਦਰਭ ਵਿੱਚ ਸਕੂਲ ਦੇ ਚੇਅਰਮੈਨ ਅਵਿਨਾਸ਼ ਮਹੇਂਦਰੂ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਨੀਤਾ ਭੱਲਾ ਨੇ ਅਧਿਆਪਕਾਂ ਅਤੇ ਸਮੁੱਚੀ ਸਕੂਲ ਦੀ ਟੀਮ ਨੂੰ ਵਧਾਈ ਦਿੱਤੀ।

    ਗੱਲਬਾਤ ਕਰਦਿਆਂ ਅਧਿਆਪਕਾ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਇਸ ਐਵਾਰਡ ਨੂੰ ਪ੍ਰਾਪਤ ਕਰਕੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੇ ਕਿਹਾ ਮੈਂ ਬੱਚਿਆਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਮੈਂ ਇਸ ਐਵਾਰਡ ਨੂੰ ਪ੍ਰਾਪਤ ਕਰ ਸਕੀ। ਇਹ ਅੰਮ੍ਰਿਤਸਰ ਵਾਸੀਆਂ ਲਈ ਵੀ ਮਾਣ ਵਾਲੀ ਗੱਲ ਹੈ। ਅਧਿਆਪਕਾ ਹਰਪ੍ਰੀਤ ਕੌਰ ਨੇ ਵੀ ਗੱਲਬਾਤ ਕਰਦਿਆਂ ਇਹੀ ਕਿਹਾ ਕਿ ਇਸ ਐਵਾਰਡ ਨੂੰ ਪ੍ਰਾਪਤ ਕਰਕੇ ਉਹ ਵੀ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਸਮੁੱਚੀ ਸਕੂਲ ਦੀ ਮੈਨੇਜਮੈਂਟ ਦਾ ਧੰਨਵਾਦ ਕਰਦੀ ਹਾਂ।
    Published by:Krishan Sharma
    First published:

    Tags: Amritsar, CBSE, Punjab government, Teachers

    ਅਗਲੀ ਖਬਰ