ਅੰਮ੍ਰਿਤਸਰ-BSF ਦੇ ਚੌਕਸ ਜਵਾਨਾਂ ਨੇ ਇੱਕ ਵਾਰ ਫਿਰ ਨਸ਼ਾ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਬੀਐਸਐਫ ਨੇ ਪਾਕਿਸਤਾਨ ਵੱਲੋਂ ਆਈ ਨਸ਼ੇ ਦੀ ਖੇਪ ਨੂੰ ਬਰਾਮਦ ਕੀਤਾ ਹੈ। ਅੱਜ ਸਵੇਰੇ ਲਗਭਗ 03: 12 ਵਜੇ, ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ - ਧਨੋਏ ਕਲਾਂ ਦੇ ਨੇੜੇ ਦੇ ਖੇਤਰ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਇੱਕ ਸ਼ੱਕੀ ਉਡਾਣ ਵਾਲੀ ਵਸਤੂ (ਡਰੋਨ) ਦੇ ਦਾਖਲ ਹੋਣ ਦੀ ਗੂੰਜਦੀ ਆਵਾਜ਼ ਸੁਣੀ। ਨਿਰਧਾਰਿਤ ਅਭਿਆਸ ਦੇ ਅਨੁਸਾਰ ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਡੂੰਘਾਈ ਵਾਲੇ ਖੇਤਰ ਵਿੱਚ ਤਾਇਨਾਤ ਜਵਾਨਾਂ ਨੇ ਖੇਤਾਂ ਵਿੱਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣੀ।
ਇਸ ਤੋਂ ਇਲਾਵਾ ਖੇਤਰ ਦੀ ਸ਼ੁਰੂਆਤੀ ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਪਿੰਡ ਧਨੋਏ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਦੇ ਖੇਤਾਂ ਵਿੱਚੋਂ 03 ਪੈਕੇਟ ਬਰਾਮਦ ਕੀਤੇ, ਜੋ ਕਿ ਹੈਰੋਇਨ (ਕੁੱਲ ਭਾਰ - 3.055 ਕਿਲੋਗ੍ਰਾਮ) ਹੋਣ ਦਾ ਸ਼ੱਕ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar news, BSF, Drone, Drugs, Heroin