Home /News /punjab /

Amritsar : ਔਰਤਾਂ ਨਾਲ ਬਦਸਲੂਕੀ ਦੇ ਦੋਸ਼ 'ਚ ਕਾਂਗਰਸੀ ਸਰਪੰਚ ਗ੍ਰਿਫਤਾਰ

Amritsar : ਔਰਤਾਂ ਨਾਲ ਬਦਸਲੂਕੀ ਦੇ ਦੋਸ਼ 'ਚ ਕਾਂਗਰਸੀ ਸਰਪੰਚ ਗ੍ਰਿਫਤਾਰ

Amritsar : ਔਰਤਾਂ ਨਾਲ ਬਦਸਲੂਕੀ ਦੇ ਦੋਸ਼ 'ਚ ਕਾਂਗਰਸੀ ਸਰਪੰਚ ਗ੍ਰਿਫਤਾਰ

Amritsar : ਔਰਤਾਂ ਨਾਲ ਬਦਸਲੂਕੀ ਦੇ ਦੋਸ਼ 'ਚ ਕਾਂਗਰਸੀ ਸਰਪੰਚ ਗ੍ਰਿਫਤਾਰ

ਸਰਪੰਚ ਨੇ ਔਰਤਾਂ ਨੂੰ ਜੁੱਤੀਆਂ ਮਾਰਨ ਦੀ ਧਮਕੀ ਦਿੱਤੀ ਹੈ ਅਤੇ ਵਿਰੋਧ ਦੇ ਬਾਵਜੂਦ ਗੇਟ ਦਾ ਤਾਲਾ ਤੋੜ ਦਿੱਤਾ।

 • Share this:

  ਅੰਮ੍ਰਿਤਸਰ ਵਿੱਚ ਪੁਲਿਸ ਨੇ ਔਰਤਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿੱਚ ਕਾਂਗਰਸ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਦੇ ਪਿੰਡ ਮਨਾਂਵਾਲਾ ਦੇ ਸਰਪੰਚ ਸੁਖਰਾਜ ਰੰਧਾਵਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸਰਪੰਚ ਨੇ ਔਰਤਾਂ ਨੂੰ ਜੁੱਤੀਆਂ ਮਾਰਨ ਦੀ ਧਮਕੀ ਦਿੱਤੀ ਹੈ ਅਤੇ ਵਿਰੋਧ ਦੇ ਬਾਵਜੂਦ ਗੇਟ ਦਾ ਤਾਲਾ ਤੋੜ ਦਿੱਤਾ। ਇਸ ਦੌਰਾਨ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।


  ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਗਰੀਨ ਸਿਟੀ ਇਲਾਕਾ ਹੈ, ਜਿੱਥੇ ਵੱਡੀ ਕਾਲੋਨੀ ਬਣੀ ਹੈ। ਕਾਲੋਨੀ ਦੇ ਦੋ ਗੇਟ ਹਨ। ਕਾਲੋਨੀ ਦਾ ਦੂਜਾ ਗੇਟ ਪਿੰਡ ਦੇ ਨਾਲ ਲੱਗਦਾ ਹੈ। ਪਿੰਡ ਦੀਆਂ ਔਰਤਾਂ ਇਸ ਕਾਲੋਨੀ ਵਿੱਚ ਕੰਮ ਕਰਨ ਲਈ ਜਾਂਦੀਆਂ ਹਨ। ਕਾਲੋਨੀ ਦੀ ਮੈਨੇਜਮੈਂਟ ਨੇ ਕਿਸੇ ਕਾਰਨ ਕਰਕੇ ਕਾਲੋਨੀ ਦੇ ਦੂਜੇ ਗੇਟ ਨੂੰ ਤਾਲਾ ਲਾ ਕੇ ਬੰਦ ਕਰ ਦਿੱਤਾ ਸੀ। ਜਦੋਂ ਸਰਪੰਚ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਥੇ ਪਹੁੰਚਿਆ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸਰਪੰਚ ਨੇ ਹੱਥ ਵਿੱਚ ਹਥੋੜਾ ਫੜਿਆ ਹੈ ਅਤੇ ਗੇਟ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਾਲੋਨੀ ਦੀਆਂ ਔਰਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਔਰਤਾਂ ਨਾਲ ਬਦਸਲੂਕੀ ਕੀਤੀ। ਕਾਲੋਨੀ ਵਾਸੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਸਰਪੰਚ ਸਮੇਤ 5 ਲੋਕਾਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਸਰਪੰਚ ਨੂੰਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

  Published by:Ashish Sharma
  First published:

  Tags: Amritsar, Police arrested accused