
Amritsar: ਦੂਜੇ ਦਿਨ ਫੇਰ ਕੋਰੋਨਾ ਵਿਸਫੋਟ, ਇਟਲੀ ਤੋਂ ਆਈ ਫਲਾਇਟ ਵਿੱਚੋਂ 170 ਵੱਧ ਨਿਕਲੇ ਕੋਰੋਨਾ ਪਾਜੀਟਿਵ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਨਾਇਸ ਏਅਰਲਾਈਨ ਦੇ ਜਹਾਜ਼ 'ਚ ਕੋਰੋਨਾ ਵਿਸਫੋਟ ਹੋਇਆ ਹੈ। ਸ਼ੁੱਕਰਵਾਰ ਨੂੰ ਇਟਲੀ ਤੋਂ ਅੰਮ੍ਰਿਤਸਰ ਪੁਜੇ ਯਾਤਰੀ ਕੋਰੋਨਾ ਪਾਜੀਟਿਵ ਮਿਲੇ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਇਟਲੀ ਤੋਂ ਆਉਣ ਵਾਲੀ ਫਲਾਈਟ ਵਿੱਚ ਕੋਰੋਨਾ ਦੇ ਇੰਨੇ ਮਾਮਲੇ ਸਾਹਮਣੇ ਆਏ ਹਨ। ਇਟਲੀ ਤੋਂ ਆਉਣ ਵਾਲੀ ਫਲਾਈਟ 'ਚ ਫਿਰ ਹੋਇਆ ਕੋਰੋਨਾ ਧਮਾਕਾ, ਕੋਰੋਨਾ ਟੈਸਟਿੰਗ 'ਚ 172 ਯਾਤਰੀ ਕੋਵਿਡ ਤੋਂ ਸੰਕਰਮਿਤ ਪਾਏ ਗਏ ਹਨ।
ਦੱਸਣਯੋਗ ਹੈ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ਉਤੇ ਆਈ ਰੋਮ ਤੋਂ ਆਈ ਫਲਾਈਟ ਵਿਚੋਂ 172 ਯਾਤਰੀਆਂ ਦੇ ਕੋਰੋਨਾ ਪਾਜੀਟਵ ਆਉਣ ਕਾਰਨ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਹਵਾਈ ਅੱਡੇ ਉਤੇ ਕੰਮ ਕਰਦੀ ਪ੍ਰਾਈਵੇਟ ਲੈਬ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ 285 ਯਾਤਰੀਆਂ ਵਿਚੋਂ 172 ਦੇ ਕਰੋਨਾ ਪਾਜੀਟਵ ਆਉਣਾ ਲੈਬ ਦੇ ਕੰਮ ਉਤੇ ਸਵਾਲ ਖੜਾ ਕਰਦਾ ਹੈ ਅਤੇ ਲਗਾਤਾਰ ਦੂਸਰੇ ਦਿਨ ਇੰਨੇ ਵਿਅਕਤੀਆਂ ਦਾ ਨਤੀਜਾ ਪਾਜੀਟਵ ਆਉਣ ਕਾਰਨ ਜਿੱਥੇ 75 ਵਿਅਕਤੀਆਂ ਦੇ ਮੁੜ ਟੈਸਟ ਕੀਤੇ ਜਾ ਰਹੇ ਹਨ, ਉਥੇ ਲੈਬ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਇਸ ਬਾਬਤ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਲੈਬ ਦੀ ਜਾਂਚ ਕਰਨ ਲਈ ਕਿਹਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।