ਵਿਆਹ ਹਰ ਵਿਅਕਤੀ ਦੇ ਜੀਵਨ 'ਚ ਸਭ ਤੋਂ ਖਾਸ ਪਲ ਹੁੰਦਾ ਹੈ। ਇਸਨੂੰ ਹੋਰ ਖਾਸ ਬਣਾਉਣ ਲਈ ਲੋਕ ਵੱਡੇ-ਵੱਡੇ ਪੈਲੇਸ ਬੂਕ ਕਰਦੇ ਹਨ 'ਤੇ ਲੱਖਾਂ ਅਤੇ ਕਰੋੜਾਂ ਰੁਪਏ ਖਰਚ ਕਰਦੇ ਹਨ। ਪਰ ਅੰਮ੍ਰਿਤਸਰ 'ਚ ਅਜਿਹਾ ਅਜੀਬੋ-ਗਰੀਬ ਵਿਆਹ ਹੋਇਆ ਹੈ ਜੋ ਖਿੱਚ ਕਾ ਕੇਂਦਰ ਬਣਿਆ ਹੈ 'ਤੇ ਉਸਨੂੰ ਦੇਖ ਕੇ ਸਭ ਹੈਰਾਨ ਹਨ। ਜਿੱਥੇ ਲੋਕ ਆਪਣੀ ਦੁਨੀਆਂ ਨੂੰ ਸਮਾਪਤ ਕਰਦੇ ਹਨ ਉਥੇ ਹੀ ਇਕ ਪ੍ਰੇਮੀ ਜੋੜੇ ਨੇ ਸੱਤ ਫੇਰੇ ਲਏ ਹਨ।
ਪੈਲੇਸ ਲੈਣ ਲਈ ਪੈਸੇ ਨਹੀਂ ਸਨ
ਦਰਅਸਲ ਅੰਮ੍ਰਿਤਸਰ 'ਚ ਸ਼ਮਸ਼ਾਨਘਾਟ 'ਚ ਇਕ ਵਿਆਹ ਹੋਇਆ ਹੈ ਅਤੇ ਨਵੇਂ ਵਿਆਹੇ ਜੋੜੇ ਨੇ ਇੱਥੋਂ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਪਰਿਵਾਰ ਗਰੀਬ ਸੀ, ਜੋ ਬੇਟੀ ਦੇ ਵਿਆਹ ਲਈ ਪੈਲੇਸ ਬੁੱਕ ਨਹੀਂ ਕਰਵਾ ਸਕਦਾ ਸੀ। ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੀ ਦਾ ਇੱਥੇ ਵਿਆਹ ਕਰਵਾਇਆ ਅਤੇ ਇੱਥੋਂ ਡੋਲੀ ਵੀ ਵਿਦਾ ਕਰ ਦਿੱਤੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਵਿਆਹ ਜੋੜਾ ਫਾਟਕ ਤੋਂ ਬਿੱਲਾ ਵਾਲਾ ਚੌਕ ਮੋਹਕਮਪੁਰਾ ਦੇ ਸ਼ਮਸ਼ਾਨਘਾਟ ਵਿੱਚ ਹੋਇਆ ਹੈ। ਦਾਦਾ-ਦਾਦੀ ਅਤੇ ਉਨ੍ਹਾਂ ਦੀ ਇੱਕ ਪੋਤੀ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸਨ। ਦਾਦਾ ਜੀ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ, ਦਾਦੀ ਦੀ ਉਮਰ ਵੀ ਬਹੁਤ ਜ਼ਿਆਦਾ ਹੈ। ਪੋਤੀ ਦਾ ਦੁੱਖ ਉਨ੍ਹਾਂ ਨੂੰ ਖਾ ਰਿਹਾ ਸੀ। ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਬੇਟੀ ਲਈ ਚੰਗਾ ਲੜਕਾ ਲੱਭ ਲਿਆ ਅਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਲੋਕਾਂ ਨੇ ਉਡਾਇਆ ਮਜਾਕ
ਲੋਕ ਕਹਿੰਦੇ ਹਨ ਕਿ ਸ਼ਮਸ਼ਾਨਘਾਟ ਤੋਂ ਪਵਿੱਤਰ ਕੋਈ ਥਾਂ ਨਹੀਂ ਹੈ। ਲੋਕ ਇੱਥੇ ਆਉਣ ਤੋਂ ਡਰਦੇ ਹਨ, ਪਰ ਸੱਚਾਈ ਇਹ ਹੈ ਕਿ ਇੱਥੇ ਹਰ ਕਿਸੇ ਨੇ ਆਉਣਾ ਹੈ। ਜਦੋਂ ਇਹ ਵਿਆਹ ਇੱਥੇ ਕਰਨ ਦਾ ਫੈਸਲਾ ਹੋਇਆ ਤਾਂ ਕਈਆਂ ਨੇ ਉਨ੍ਹਾਂ 'ਤੇ ਹਾਸਾ ਵੀ ਉਡਾਇਆ। ਪਰ ਜਦੋਂ ਲੜਕੇ ਆਪ ਹੀ ਮੰਨ ਗਏ ਤਾਂ ਸਾਰਿਆਂ ਨੇ ਇਥੇ ਹੀ ਵਿਆਹ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।