ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਬੀਤੇ ਦਿਨ ਪੰਜਾਬ ਸਿੱਖਿਆ ਬੋਰਡ ਦੇ ਵੱਲੋਂ 12 ਜਮਾਤ ਦੇ ਨਤੀਜੇ ਐਲਾਨ ਕੀਤੇ ਗਏ । ਇਹ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਵਿੱਚੋਂ ਗੁਰੂ ਨਗਰੀ ਦੇ ਬੇਟਿਆਂ ਨੇ ਹੀ ਬਾਜ਼ੀ ਮਾਰੀ ਹੈ । ਅੰਮ੍ਰਿਤਸਰ ਦੇ ਮਾਹਨਾ ਸਿੰਘ ਰੋਡ ਵਿਖੇ ਸਥਿਤ ਸਰਕਾਰੀ ਗਰਲਸ ਸੀਨੀਅਰ ਸਕੈਂਡਰੀ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 98.60% ਅੰਕਾਂ ਦੇ ਨਾਲ ਜ਼ਿਲ੍ਹੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ।
ਗੱਲਬਾਤ ਕਰਦਿਆਂ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸਨੇ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਹੈ, ਜਿਸ ਵਿੱਚੋਂ ਵਧੇਰੇ ਅੰਕ ਪ੍ਰਾਪਤ ਕਰ ਉਹ ਜ਼ਿਲ੍ਹੇ ਵਿੱਚੋਂ ਦੂਸਰੇ ਸਥਾਨ 'ਤੇ ਆਈ ਹੈ । ਜਸਪ੍ਰੀਤ ਦੇ ਪਿਤਾ ਜਸਬੀਰ ਸਿੰਘ ਇਲੈਕਟ੍ਰਾਨਿਕ ਦੀ ਫੈਕਟਰੀ ਵਿੱਚ ਵਰਕਰ ਹਨ। ਜਸਪ੍ਰੀਤ ਨੇ ਦੱਸਿਆ ਕਿ ਇਮਤਿਹਾਨਾਂ ਦੇ ਨਤੀਜੇ ਤੋਂ ਤਾਂ ਮੈਂ ਬਹੁਤ ਆਸ ਲਗਾਈ ਸੀ ਪਰ ਜੋ ਵੀ ਮੈਂ ਪ੍ਰਾਪਤ ਕੀਤਾ ਹੈ ਮੈਂ ਉਸ ਵਿੱਚ ਬਹੁਤ ਖੁਸ਼ ਹਾਂ। ਉਨ੍ਹਾਂ ਦੱਸਿਆ ਕਿ ਮੈਂ ਪ੍ਰਸਿੱਧ ਯੂਟਯੂਬਰ ਸੰਦੀਪ ਮਹੇਸ਼ਵਰੀ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੀ ਹਾਂ ਅਤੇ ਅਤੇ ਅਗਾਮੀ ਭਵਿੱਖ ਵਿੱਚ ਉਹ ਸਾਇੰਸ ਦੇ ਖੇਤਰ ਵਿੱਚ ਗਿਆਨ ਹਾਸਲ ਕਰੇਗੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, PSEB, PSEB 12th results