Home /punjab /

DAV ਕਾਲਜ ਨੇ ਆਜ਼ਾਦੀ 'ਚ ਹਿੱਸਾ ਦੇਣ ਵਾਲੀਆਂ ਔਰਤਾਂ ਨੂੰ ਸਮਰਪਿਤ ਕੀਤੀ ਕਿਤਾਬ

DAV ਕਾਲਜ ਨੇ ਆਜ਼ਾਦੀ 'ਚ ਹਿੱਸਾ ਦੇਣ ਵਾਲੀਆਂ ਔਰਤਾਂ ਨੂੰ ਸਮਰਪਿਤ ਕੀਤੀ ਕਿਤਾਬ

ਡੀ

ਡੀ ਏ ਵੀ ਕਾਲਜ ਨੇ ਆਜ਼ਾਦੀ 'ਚ ਹਿੱਸਾ ਦੇਣ ਵਾਲੀਆਂ ਔਰਤਾਂ ਨੂੰ ਸਮਰਪਿਤ ਕੀਤੀ ਕਿਤਾਬ

ਅੰਮ੍ਰਿਤਸਰ: ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ, ਔਰਤ ਸ਼ਕਤੀ ਹਮੇਸ਼ਾਂ ਹਮਲਾਵਰਾਂ ਦੇ ਵਿਰੁੱਧ ਮੋਹਰੀ ਸੀ। ਬ੍ਰਿਟਿਸ਼ ਸ਼ਾਸਨ ਵਿਰੁੱਧ ਭਾਰਤੀ ਆਜ਼ਾਦੀ ਦੀ ਲੜਾਈ ਕਈ ਪੜਾਵਾਂ ਵਿੱਚੋਂ ਲੰਘੀ। ਇਹ ਗੱਲ ਕੇਂਦਰੀ ਸਿੱਖਿਆ ਰਾਜ ਮੰਤਰੀ ਡਾ: ਸੁਭਾਸ਼ ਸਰਕਾਰ ਨੇ ਡੀਏਵੀ ਕਾਲਜ ਅੰਮ੍ਰਿਤਸਰ ਦੇ ਇਤਿਹਾਸ ਅਤੇ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕ ‘ਰੀਮੇਮਬਰਿੰਗ ਵੂਮੈਨ ਫਰੀਡਮ ਫਾਈਟਰਜ਼’ ਦੇ ਉਦਘਾਟਨ ਦੌਰਾਨ ਕਹੀ। ਡਾ: ਸਰਕਾਰ ਨੇ ਡੀਏਵੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ, ਔਰਤ ਸ਼ਕਤੀ ਹਮੇਸ਼ਾਂ ਹਮਲਾਵਰਾਂ ਦੇ ਵਿਰੁੱਧ ਮੋਹਰੀ ਸੀ। ਬ੍ਰਿਟਿਸ਼ ਸ਼ਾਸਨ ਵਿਰੁੱਧ ਭਾਰਤੀ ਆਜ਼ਾਦੀ ਦੀ ਲੜਾਈ ਕਈ ਪੜਾਵਾਂ ਵਿੱਚੋਂ ਲੰਘੀ। ਇਹ ਗੱਲ ਕੇਂਦਰੀ ਸਿੱਖਿਆ ਰਾਜ ਮੰਤਰੀ ਡਾ: ਸੁਭਾਸ਼ ਸਰਕਾਰ ਨੇ ਡੀਏਵੀ ਕਾਲਜ ਅੰਮ੍ਰਿਤਸਰ ਦੇ ਇਤਿਹਾਸ ਅਤੇ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕ ‘ਰੀਮੇਮਬਰਿੰਗ ਵੂਮੈਨ ਫਰੀਡਮ ਫਾਈਟਰਜ਼’ ਦੇ ਉਦਘਾਟਨ ਦੌਰਾਨ ਕਹੀ। ਡਾ: ਸਰਕਾਰ ਨੇ ਡੀਏਵੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

  ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਦੇਸ਼ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮਾਂ ਲਈ ਯਾਦ ਕੀਤਾ ਗਿਆ ਹੈ | ਭਾਰਤੀ ਔਰਤਾਂ ਦਾ ਯੋਗਦਾਨ ਇਸ ਲਈ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਮਾਜਿਕ ਉੱਨਤੀ ਵਿੱਚ ਦੇਰ ਨਹੀਂ ਲੱਗੀ। ਘਰ ਦਾ ਮੋਰਚਾ ਹੋਵੇ ਜਾਂ ਸਿਆਸਤ ਦਾ ਮੈਦਾਨ, ਆਜ਼ਾਦੀ ਦੇ ਅੰਦੋਲਨ ਵਿੱਚ ਔਰਤਾਂ ਨੇ ਜਿਸ ਦਲੇਰੀ ਅਤੇ ਬਹਾਦਰੀ ਨਾਲ ਆਪਣਾ ਯੋਗਦਾਨ ਪਾਇਆ, ਉਹ ਇਤਿਹਾਸ ਦਾ ਵਿਰਸਾ ਹੈ।

  ਇਸ ਮੌਕੇ ਪੁਸਤਕ ਦੇ ਸੰਪਾਦਕ ਪ੍ਰੋ: ਸ਼ਿਲਪੀ ਸੇਠ, ਪ੍ਰੋ: ਰਜਨੀਸ਼ ਪੋਪੀ, ਡਾ: ਡੇਜ਼ੀ ਸ਼ਰਮਾ, ਪ੍ਰੋ: ਅਨੀਤਾ ਸੇਖੜੀ, ਪ੍ਰੋ: ਗੁਰਦਾਸ ਸਿੰਘ ਸੇਖੋਂ, ਡਾ: ਮੁਨੀਸ਼ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

  Published by:rupinderkaursab
  First published:

  Tags: Amritsar, College, Punjab