Home /punjab /

ਪਿੰਡ ਰਸੂਲਪੁਰ ਕੱਲਰ ਦੇ ਲੋਕਾਂ ਨੇ ਡੀਪੂ ਹੋਲਡਰ ਘੇਰਿਆ, ਕਣਕ 'ਚ ਹੇਰਾਫੇਰੀ ਦੇ ਲਾਏ ਦੋਸ਼, ਡਿਪੂ ਹੋਲਡਰ ਨੇ ਦੋਸ਼ ਨਕਾਰੇ

ਪਿੰਡ ਰਸੂਲਪੁਰ ਕੱਲਰ ਦੇ ਲੋਕਾਂ ਨੇ ਡੀਪੂ ਹੋਲਡਰ ਘੇਰਿਆ, ਕਣਕ 'ਚ ਹੇਰਾਫੇਰੀ ਦੇ ਲਾਏ ਦੋਸ਼, ਡਿਪੂ ਹੋਲਡਰ ਨੇ ਦੋਸ਼ ਨਕਾਰੇ

ਪਿੰਡ

ਪਿੰਡ ਰਸੂਲਪੁਰ ਕੱਲਰ ਦੇ ਵਾਸੀਆਂ ਨੇ ਘੇਰਿਆ ਡੀਪੂ ਹੋਲਡਰ,ਕਣਕ ਘੱਟ ਦੇਣ ਦੇ ਲਗਾਏ ਇਲਜ਼ਾਮ

ਪਿੱਛਲੀ ਕਾਂਗਰਸ ਸਰਕਾਰ ਵੱਲੋਂ 2 ਰੁਪਏ ਪ੍ਰਤੀ ਕਿਲੋ ਕਣਕ ਪੰਜਾਬ ਦੇ ਗ਼ਰੀਬ ਲੋਕਾਂ ਨੂੰ ਦਿੱਤੀ ਜਾਂਦੀ ਸੀ,ਜਿਸ ਦੌਰਾਨ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਬਣੇ ਹਨ ਜਾਂ ਆਨਲਾਈਨ ਸਮਾਰਟ ਕਾਰਡ ਬਣੇ ਹਨ ਉਨ੍ਹਾਂ ਲੋਕਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹਰ ਵਿਅਕਤੀ ਨੂੰ 30 ਕਿਲੋ ਕਣਕ ਮਿਲਦੀ ਹੈ ਅਤੇ ਇਸ ਦੌਰਾਨ 6 ਮਹੀਨਿਆਂ 'ਚ ਇੱਕ ਵ?

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਬਣੇ ਹਨ ਜਾਂ ਆਨਲਾਈਨ ਸਮਾਰਟ ਕਾਰਡ ਬਣੇ ਹਨ ਉਨ੍ਹਾਂ ਲੋਕਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹਰ ਵਿਅਕਤੀ ਨੂੰ 30 ਕਿਲੋ ਕਣਕ ਮਿਲਦੀ ਹੈ ਅਤੇ ਇਸ ਦੌਰਾਨ 6 ਮਹੀਨਿਆਂ 'ਚ ਇੱਕ ਵਾਰੀ ਕੇਂਦਰ ਸਰਕਾਰ ਵੱਲੋਂ ਫਰੀ ਕਣਕ ਵੀ ਗ਼ਰੀਬ ਲੋਕਾਂ ਵਾਸਤੇ ਭੇਜੀ ਜਾਂਦੀ ਹੈ। ਪਰੰਤੂ ਜਿਲ੍ਹੇ ਦੇ ਪਿੰਡ ਰਸੂਲਪੁਰ ਕਲਰ ਵਿਖੇ 1 ਸਾਲ ਤੋਂ ਪਿੰਡ ਵਾਸੀਆਂ ਨੂੰ ਡੀਪੂ ਹੋਲਡਰ ਵੱਲੋਂ ਕਣਕ ਨਹੀਂ ਦਿੱਤੀ ਜਾ ਰਹੀ। ਇਹ ਦੋਸ਼ ਰਸੂਲਪੁਰ ਕਲਰ ਦੇ ਪਿੰਡ ਵਾਸੀਆਂ ਨੇ ਲਾਇਆ ਹੈ।

  ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਸਾਲ ਤੋਂ ਡੀਪੂ ਹੋਲਡਰ ਸਰਕਾਰੀ ਕਣਕ ਤਾਂ ਮੰਗਵਾ ਲੈਂਦਾ ਹੈ, ਜਿਸ ਕਾਰਨ ਉਸਦਾ ਆਪਣਾ ਗੋਦਾਮ ਸਰਕਾਰੀ ਕਣਕ ਦੇ ਨਾਲ ਭਰਿਆ ਹੋਇਆ ਹੈ ਲੇਕਿਨ ਪਿੰਡ ਵਾਸੀਆਂ ਨੂੰ ਇੱਕ ਵਾਰ ਵੀ ਕਣਕ ਨਹੀਂ ਦਿੱਤੀ ਜਾ ਰਹੀ। ਜੇਕਰ ਕਿਸੇ ਪਿੰਡ ਵਾਸੀ ਨੂੰ ਕਣਕ ਮਿਲਦੀ ਵੀ ਹੈ ਤਾਂ ਅਗਰ ਕਿਸੇ ਵਿਅਕਤੀ ਦੀ 30 ਕਿੱਲੋ ਕਣਕ ਆਉਂਦੀ ਅਤੇ ਉਸ ਵਿੱਚ ਉਸ ਨੂੰ ਸਿਰਫ਼ 15 ਕਿਲੋ ਕਣਕ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਦੇ ਡੀਪੂ ਹੋਲਡਰ ਦਾ ਲੋਕਾਂ ਨਾਲ ਗੱਲ ਕਰਨ ਦਾ ਰਵੱਈਆ ਵੀ ਬਹੁਤ ਜ਼ਿਆਦਾ ਮਾੜਾ ਹੈ, ਜਿਸ ਕਰਕੇ ਪੂਰਾ ਰਸੂਲਪੁਰ ਕਲਰ ਪਿੰਡ ਇਕੱਠਾ ਹੋ ਕੇ ਡੀਪੂ ਹੋਲਡਰ ਦਾ ਵਿਰੋਧ ਕਰ ਰਿਹਾ ਹੈ।

  ਦੂਜੇ ਪਾਸੇ ਡੀਪੂ ਹੋਲਡਰ ਦਾ ਕਹਿਣਾ ਹੈ ਕਿ ਮੇਰੇ ਕੋਲ ਕੁੱਲ 400 ਤੋਂ ਵੱਧ ਕਾਰਡ ਬਣੇ ਹੋਏ ਹਨ, ਲੇਕਿਨ ਮੈਨੂੰ 300 ਤੋਂ ਵੱਧ ਲੋਕਾਂ ਦੀ ਕਣਕ ਨਹੀਂ ਆ ਰਹੀ, ਜਿਸ ਕਰਕੇ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।

  ਡੀਪੂ ਹੋਲਡਰ ਨੇ ਕਿਹਾ ਕਿ ਬਾਇਓਮੈਟ੍ਰਿਕ ਤਰੀਕੇ ਨਾਲ ਹਰ ਇੱਕ ਵਿਅਕਤੀ ਦਾ ਅੰਗੂਠਾ ਲਗਾ ਕੇ ਹੀ ਉਸ ਨੂੰ ਕਣਕ ਦਿੱਤੀ ਜਾ ਰਹੀ ਹੈ ਅਤੇ ਮੇਰੇ ਕੋਲ ਆਟਾ ਚੱਕੀ ਹੋਣ ਦੇ ਕਾਰਨ ਕੁੱਝ ਪਿੰਡ ਵਾਸੀ ਮੇਰੇ ਕੋਲ ਹੀ ਕਣਕ ਜਮ੍ਹਾਂ ਕਰਵਾ ਜਾਂਦੇ ਹਨ ਅਤੇ ਆਟਾ ਲੈ ਜਾਂਦੇ ਹਨ, ਜਿਸ ਕਰਕੇ ਮੇਰੇ ਗੁਦਾਮ ਵਿਚ ਥੋੜ੍ਹੀ ਬਹੁਤ ਕਣਕ ਪਈ ਹੈ ਲੇਕਿਨ ਫਰਵਰੀ ਮਹੀਨੇ ਤੋਂ ਬਾਅਦ ਅਜੇ ਤਕ ਸਾਨੂੰ ਸਰਕਾਰੀ ਕਣਕ ਨਹੀਂ ਮਿਲੀ। ਇਸ ਲਈ ਫਰਵਰੀ ਮਹੀਨੇ ਤੱਕ ਦੀ ਸਾਰੀ ਕਣਕ ਮੈਂ ਪਿੰਡ ਵਾਸੀਆਂ ਨੂੰ ਵੰਡ ਚੁੱਕਾ ਹਾਂ ਅਤੇ ਮੇਰੇ 'ਤੇ ਲੱਗ ਰਹੇ ਇਲਜ਼ਾਮ ਸਾਰੇ ਬੇਬੁਨਿਆਦ ਹਨ।
  Published by:Krishan Sharma
  First published:

  Tags: Aam Aadmi Party, AAP Punjab, Amritsar, Bhagwant Mann, Punjab government

  ਅਗਲੀ ਖਬਰ