Home /News /punjab /

ਅੰਮ੍ਰਿਤਸਰ 'ਚ ਜਨਮ ਅਸ਼ਟਮੀ ਮੌਕੇ ਸ਼ਰਧਾਲੂਆਂ ਨੇ ਕੀਤਾ ਭਗਵਾਨ ਕ੍ਰਿਸ਼ਨ ਦਾ ਮਨਮੋਹਕ ਸ਼ਿੰਗਾਰ

 • Share this:
  ਨਿਤਿਸ਼ ਸਭਰਵਾਲ, ਅੰਮ੍ਰਿਤਸਰ

  ਅੱਜ ਜਨਮਅਸ਼ਟਮੀ ਦੇ ਮੌਕੇ 'ਤੇ ਮੰਦਰ ਨੂੰ , ਘਰਾਂ ਨੂੰ ਸ਼ਰਧਾਲੂਆਂ ਨੇ ਬੜੀ ਹੀ ਰੀਝ ਦੇ ਨਾਲ ਸਜਾਇਆ ਹੈ। ਜਨਮ ਅਸ਼ਟਮੀ ਦੇ ਦਿੰਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮਦਿਨ ਦਾ ਇੰਤਜ਼ਾਰ ਸ਼ਰਧਾਲੂ ਪੂਰਾ ਸਾਲ ਕਰਦੇ ਹਨ। ਇਸ ਤਿਓਹਾਰ ਨੂੰ ਹਿੰਦੂ ਧਰਮ 'ਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬੀਤੇ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਇਹ  ਤਿਓਹਾਰ ਬੜੇ ਹੀ ਸਾਧੇ ਢੰਗ ਨਾਲ ਮਨਾਇਆ ਗਿਆ ਸੀ ਪਰ ਇਸ ਵਾਰ ਤਿਓਹਾਰ ਨੂੰ ਪਹਿਲਾਂ ਵਾਂਗ ਮਨਾਇਆ ਜਾਏਗਾ।

  Devotees adorned Lord Krishna on the occasion of his eighth birth in Amritsar
  ਅੰਮ੍ਰਿਤਸਰ 'ਚ ਜਨਮ ਅਸ਼ਟਮੀ ਮੌਕੇ ਸ਼ਰਧਾਲੂਆਂ ਨੇ ਕੀਤਾ ਭਗਵਾਨ ਕ੍ਰਿਸ਼ਨ ਦਾ ਮਨਮੋਹਕ ਸ਼ਿੰਗਾਰ

  ਇਸ ਦਿਨ ਮੰਦਰਾਂ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦਾ ਫੁੱਲਾਂ ਅਤੇ ਫੱਲਾਂ ਬੜਾ ਹੀ ਮਨਮੋਹਕ ਸ਼ਿੰਗਾਰ ਕੀਤਾ ਜਾਂਦਾ ਹੈ ਕਈ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਸਵਰੂਪ ਵਿਰਾਜਮਾਨ ਕੀਤਾ ਹੁੰਦਾ ਹੈ , ਜਿਸ ਸਵਰੂਪ ਨੂੰ ਲੱਡੂ ਗੋਪਾਲ ਜੀ ਵੀ ਕਿਹਾ  ਜਾਂਦਾ ਹੈ ਲੋਕ ਘਰਾਂ ਦੇ ਵਿੱਚ ਵੀ ਵੱਖ ਵੱਖ ਫੁੱਲਾਂ ਦੇ ਨਾਲ  ਭਗਵਾਨ ਦਾ ਸ਼ਿੰਗਾਰ ਕਰਦੇ ਹਨ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੇ ਕਿਸ ਤਰਾਂ ਲੋਕਾਂ ਨੇ ਘਰਾਂ ਦੇ ਵਿੱਚ ਕ੍ਰਿਸ਼ਨ ਜੀ ਦਾ ਸ਼ਿੰਗਾਰ ਕੀਤਾ ਹੈ।

  Devotees adorned Lord Krishna on the occasion of his eighth birth in Amritsar
  ਅੰਮ੍ਰਿਤਸਰ 'ਚ ਜਨਮ ਅਸ਼ਟਮੀ ਮੌਕੇ ਸ਼ਰਧਾਲੂਆਂ ਨੇ ਕੀਤਾ ਭਗਵਾਨ ਕ੍ਰਿਸ਼ਨ ਦਾ ਮਨਮੋਹਕ ਸ਼ਿੰਗਾਰ

  ਇਸ ਦਿਨ ਲੋਕ ਸ਼ੋਟੇ ਲੜਕੇ ਲੜਕੀਆਂ ਨੂੰ ਭਗਵਾਨ ਕ੍ਰਿਸ਼ਨ ਅਤੇ ਰਾਧਾ ਰਾਣੀ ਦੇ ਵਸਤਰ ਪਵਾ ਕੇ ਮੰਦਰਾਂ 'ਚ ਮੱਥਾ ਟੇਕਣ ਵੀ ਲੈ ਕੇ ਜਾਂਦੇ ਹਨ। ਇਸ ਦਿਨ ਸਮੁੱਚੇ ਦੇਸ਼ ਅਤੇ ਅੰਮ੍ਰਿਤਸਰ ਸ਼ਹਿਰ 'ਚ ਕਾਫ਼ੀ ਰੌਣਕ ਵੇਖਣ ਨੂੰ ਮਿਲਦੀ ਹੈ। ਨੌਜਵਾਨਾਂ ਵੱਲੋਂ ਮਟਕੀ ਆਦਿ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ, ਜਿਸਨੂੰ ਕੇ ਪੁਰਾਤਨ ਸਮੇਂ 'ਚ ਭਗਵਾਨ ਕ੍ਰਿਸ਼ਨ ਜਿਸ ਤਰ੍ਹਾਂ ਤੋੜਦੇ ਸਨ,ਉਸੇ ਤਰ੍ਹਾਂ ਤੋੜਿਆ ਜਾਂਦਾ ਹੈ। ਲੋਕ ਆਪਣੇ ਘਰਾਂ ਦੇ ਵਿੱਚ ਮਿੱਟੀ ਦੇ ਬਣੇ ਖਿਡੌਣਿਆਂ ਦੇ ਨਾਲ ਹੰਡੋਲੇ ਵੀ ਪਾਉਂਦੇ ਹਨ। ਅੱਜ ਜਨਮਅਸ਼ਟਮੀ ਦੇ ਦਿਨ ਸ਼ਹਿਰ ਵਿੱਚ ਵੱਖ ਵੱਖ ਜਗਾ 'ਤੇ ਲੰਗਰ ਆਦਿ ਦਾ ਵੀ ਪ੍ਰਬੰਧ ਹੁੰਦਾ ਹੈ।
  Published by:Krishan Sharma
  First published:

  Tags: Amritsar, Festival, Janmashtami

  ਅਗਲੀ ਖਬਰ