Home /punjab /

ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਵੋਟਰਾਂ ਅਤੇ ਕਰਮਚਾਰੀਆਂ ਦਾ ਕੀਤਾ ਗਿਆ ਧੰਨਵਾਦ

ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਵੋਟਰਾਂ ਅਤੇ ਕਰਮਚਾਰੀਆਂ ਦਾ ਕੀਤਾ ਗਿਆ ਧੰਨਵਾਦ

ਜ਼ਿਲ੍ਹਾ

ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਵੋਟਰਾਂ ਅਤੇ ਕਰਮਚਾਰੀਆਂ ਦਾ ਧੰਨਵਾਦ

ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪਾਉਣ ਦਾ ਕੰਮ ਸਾਂਤ ਮਈ ਢੰਗ ਨਾਲ ਪੂਰਾ ਹੋਣ ਉਤੇ ਜ਼ਿਲ੍ਹਾ ਚੋਣ ਅਧਿਕਾਰੀ  ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਜ਼ਿਲ੍ਹਾ ਵਾਸੀਅ ਦਾ ਧੰਨਵਾਦ ਕੀਤਾ ਹੈ। ਖਹਿਰਾ ਨੇ ਕਿਹਾ ਕਿ ਭਾਵੇਂ ਸਾਡੇ ਵੱਲੋਂ ਹਰ ਤਰਾਂ ਦੀ ਤਿਆਰੀ ਸਾਂਤ ਅਤੇ ਸੁਰੱਖਿਆ ਚੋਣਾਂ ਕਰਵਾਉਣ ਲਈ ਕੀਤੀ ਜਾਂਦੀ ਹੈ, ਪਰ ਇਹ ਸਾ?

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪਾਉਣ ਦਾ ਕੰਮ ਸਾਂਤ ਮਈ ਢੰਗ ਨਾਲ ਪੂਰਾ ਹੋਣ ਉਤੇ ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਜ਼ਿਲ੍ਹਾ ਵਾਸੀਅ ਦਾ ਧੰਨਵਾਦ ਕੀਤਾ ਹੈ। ਖਹਿਰਾ ਨੇ ਕਿਹਾ ਕਿ ਭਾਵੇਂ ਸਾਡੇ ਵੱਲੋਂ ਹਰ ਤਰਾਂ ਦੀ ਤਿਆਰੀ ਸਾਂਤ ਅਤੇ ਸੁਰੱਖਿਆ ਚੋਣਾਂ ਕਰਵਾਉਣ ਲਈ ਕੀਤੀ ਜਾਂਦੀ ਹੈ, ਪਰ ਇਹ ਸਾਡੀਆਂ ਕੋਸ਼ਿਸ਼ਾਂ ਤਾਂ ਹੀ ਸਫਲ ਹਨ, ਜੇਕਰ ਲੋਕ ਇਸ ਤਿਉਹਾਰ ਨੂੰ ਸਾਂਤੀ ਨਾਲ ਮਨਾਉਂਦੇ ਹੋਏ ਆਪਣੀ ਵੋਟ ਦੀ ਵਰਤੋਂ ਕਰਨ।

  ਉਨਾਂ ਦੱਸਿਆ ਕਿ ਅੱਜ ਸਵੇਰੇ 40 ਦੇ ਕਰੀਬ ਬੂਥਾਂ ਉਤੇ ਵੋਟਿੰਗ ਮਸ਼ੀਨ ਨਾਲ ਲਗਾਏ ਵੀ ਵੀ ਪੈਟ ਵਿਚ ਤਕਨੀਕੀ ਖਰਾਬੀਆਂ ਆਈਆਂ ਸਨ, ਜਿਸ ਕਾਰਨ ਥੋੜਾ ਸਮਾਂ ਇੰਨਾ ਬੂਥਾਂ 'ਤੇ ਵੋਟਾਂ ਪਾਉਣ ਦਾ ਕੰਮ ਰੁਕਿਆ, ਪਰ ਇੰਨਾਂ ਮਸ਼ੀਨਾਂ ਨੂੰ ਬਦਲਕੇ ਤਰੁੰਤ ਵੋਟਾਂ ਸ਼ੁਰੂ ਕਰਵਾ ਦਿੱਤੀਅ ਗਈਆਂ। ਖਹਿਰਾ ਨੇ ਵੋਟਾਂ ਪਵਾਉਣ ਦੇ ਕੰਮ ਵਿਚ ਲੱਗੇ 15,000 ਤੋਂ ਵੱਧ ਕਰਮਚਾਰੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿੰਨਾ ਸਦਕਾ ਸਾਰੇ ਪ੍ਰਬੰਧ ਪੂਰੇ ਹੋਏ। ਉਨਾਂ ਦੱਸਿਆ ਕਿ ਜਿੱਥੇ ਬਹੁਤੇ ਕਰਮਚਾਰੀਆਂ ਨੇ ਅੱਜ ਬੂਥਾਂ ਉਤੇ ਜਾ ਕੇ ਵੋਟਾਂ ਪਵਾਈਆਂ, ਉਥੇ ਕੁੱਝ ਅਜਿਹੇ ਕਰਮਚਾਰੀ ਵੀ ਡਿਊਟੀ ਵਿਚ ਰਹੇ, ਜੋ ਕਿ ਦਿਨ-ਰਾਤ ਦੀਆਂ ਸ਼ਿਫਟਾਂ ਵਿਚ ਪੂਰੇ ਪ੍ਰਬੰਧ ਨੇਪਰੇ ਚਾੜਨ ਲਈ ਡਟੇ ਰਹੇ।
  Published by:rupinderkaursab
  First published:

  Tags: Amritsar, District, Punjab, Punjab Assembly election 2022

  ਅਗਲੀ ਖਬਰ