Home /punjab /

ਅੰਮ੍ਰਿਤਸਰ ਦੀ ਸ਼ਾਸਤਰੀ ਮਾਰਕੀਟ ਰਹੇਗੀ ਬੰਦ, ਹੋਈਆਂ 'ਗਰਮੀ ਦੀ ਛੁੱਟੀਆਂ'

ਅੰਮ੍ਰਿਤਸਰ ਦੀ ਸ਼ਾਸਤਰੀ ਮਾਰਕੀਟ ਰਹੇਗੀ ਬੰਦ, ਹੋਈਆਂ 'ਗਰਮੀ ਦੀ ਛੁੱਟੀਆਂ'

ਗਰਮੀ

ਗਰਮੀ ਦੀ ਛੁੱਟੀਆਂ ਕਾਰਨ ,ਸ਼ਾਸਤਰੀ ਮਾਰਕਿਟ ਰਹੇਗੀ ਬੰਦ

ਸ਼ਹਿਰ 'ਚ ਗਰਮੀ ਦਾ ਪਾਰਾ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ । ਇਸ ਵਿਚਾਲੇ ਜਿੱਥੇ ਕਿ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਵੀ ਛੁੱਟੀਆਂ ਹੁੰਦੀਆਂ ਹਨ, ਉੱਥੇ ਹੀ ਅੰਮ੍ਰਿਤਸਰ ਦੇ ਵੱਖ ਵੱਖ ਬਜ਼ਾਰਾ ਦੀਆਂ ਐਸੋਸੀਏਸ਼ਨਾਂ ਵੀ ਗਰਮੀ ਦੀਆਂ ਛੁੱਟੀਆਂ ਕਰਦੀਆਂ ਹਨ ।

 • Share this:
  ਨਿਤਿਸ਼ ਸਭਰਵਾਲ, ਅੰਮ੍ਰਿਤਸਰ

  ਸ਼ਹਿਰ 'ਚ ਗਰਮੀ ਦਾ ਪਾਰਾ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ । ਇਸ ਵਿਚਾਲੇ ਜਿੱਥੇ ਕਿ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਵੀ ਛੁੱਟੀਆਂ ਹੁੰਦੀਆਂ ਹਨ, ਉੱਥੇ ਹੀ ਅੰਮ੍ਰਿਤਸਰ ਦੇ ਵੱਖ ਵੱਖ ਬਜ਼ਾਰਾ ਦੀਆਂ ਐਸੋਸੀਏਸ਼ਨਾਂ ਵੀ ਗਰਮੀ ਦੀਆਂ ਛੁੱਟੀਆਂ ਕਰਦੀਆਂ ਹਨ ।

  ਅੰਮ੍ਰਿਤਸਰ ਦੀ ਸ਼ਾਸਤਰੀ ਮਾਰਕਿਟ ਵੀ ਆਗਾਮੀ 27 ਜੂਨ ਤੋਂ 30 ਜੂਨ ਤੱਕ ਗਰਮੀ ਦੀ ਛੁੱਟੀਆਂ ਵਜੋਂ ਮੁਕੰਮਲ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਾਲ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਗਰਮੀ ਦੀ ਛੁੱਟੀਆਂ ਦੇ ਵਿਚਾਲੇ ਹਰ ਵਪਾਰੀ ਦੀ ਇੱਛਾ ਹੁੰਦੀ ਹੈ ਕਿ ਉਹ ਵੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਏ, ਜਿਸ ਕਾਰਨ ਵਪਾਰੀਆਂ ਦੀ ਸਹਿਮਤੀ ਦੇ ਨਾਲ ਐਸੋਸੀਏਸ਼ਨ ਛੁੱਟੀਆਂ ਦਾ ਐਲਾਨ ਕਰਦੀ ਹੈ । ਇਸ ਮੌਕੇ ਨਰਿੰਦਰ ਸ਼ਰਮਾ ਦੇ ਨਾਲ ਸ਼ਾਲ ਟ੍ਰੇਡਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਅਰੋੜਾ ਵੀ ਮੌਜੂਦ ਸਨ ।
  First published:

  ਅਗਲੀ ਖਬਰ