ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਸ਼ਹਿਰ ਦੇ ਹਾਥੀ ਗੇਟ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਸ੍ਰੀ ਦੁਰਗਿਆਨਾ ਕਮੇਟੀ ਦੇ ਮੁੱਖ ਚੋਣ ਅਧਿਕਾਰੀ ਬਲਬੀਰ ਬਜਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰ 5 ਸਾਲ ਬਾਅਦ ਦੁਰਗਿਆਨਾ ਕਮੇਟੀ ਦੇ ਚੋਣ ਹੁੰਦੇ ਹਨ । ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਵਾਰ ਦੁਰਗਿਆਨਾ ਕਮੇਟੀ ਦੇ ਚੋਣ 7 ਸਾਲਾਂ ਬਾਅਦ ਹੋਣ ਜਾ ਰਹੇ ਹਨ , ਜੋ ਕਿ 24 ਜੁਲਾਈ,2022 ਨੂੰ ਹੋਣਗੇ।
ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣੀਆਂ ਹਨ ਜਿਸ ਵਿੱਚ ਕਮੇਟੀ ਮੈਂਬਰ ਸ੍ਰੀ ਦੁਰਗਿਆਨਾ ਕਮੇਟੀ ਦੇ ਮੁੱਖ 4 ਅਹੁਦਿਆਂ ਦੇ ਚੋਣ ਕਰਨਗੇ , ਜਿਸ ਵਿੱਚ ਕਮੇਟੀ ਦੇ ਪ੍ਰਧਾਨ, ਸਕੱਤਰ, ਵਿੱਤ ਸਕੱਤਰ, ਮੈਨੇਜਰ ਦੇ ਚੋਣ ਹੋਣਗੇ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Punjab, Voter