Home /punjab /

ਅਗਨੀਪਥ ਯੋਜਨਾ ਦਾ ਕਿਸਾਨਾਂ ਨੇ ਕੀਤਾ ਵਿਰੋਧ, DC ਦਫ਼ਤਰ ਦਾ ਕੀਤਾ ਦਾ ਘਿਰਾਓ

ਅਗਨੀਪਥ ਯੋਜਨਾ ਦਾ ਕਿਸਾਨਾਂ ਨੇ ਕੀਤਾ ਵਿਰੋਧ, DC ਦਫ਼ਤਰ ਦਾ ਕੀਤਾ ਦਾ ਘਿਰਾਓ

ਅਗਨੀਪਥ

ਅਗਨੀਪਥ ਯੋਜਨਾ ਦਾ ਕਿਸਾਨਾਂ ਨੇ ਕੀਤਾ ਵਿਰੋਧ,DC ਦਫ਼ਤਰ ਦਾ ਕੀਤਾ ਦਾ ਘਿਰਾਓ

ਅੰਮ੍ਰਿਤਸਰ: ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਅਗਨੀਪਥ ਯੋਜਨਾ ਦਾ ਨੌਜਵਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਵਿਰੋਧ ਵਜੋਂ ਬਾਕੀ ਕਈ ਸੂਬਿਆਂ ਦੇ ਵਿੱਚ ਨੌਜਵਾਨਾਂ ਨੇ ਰੇਲਵੇ ਨੂੰ ਵੀ ਕਾਫ਼ੀ ਭਾਰੀ ਨੁਕਸਾਨ ਪਹੁੰਚਾਇਆ ਹੈ । ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਗਨੀਪਥ ਯੋਜਨਾ ਦੇ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ,

  ਅੰਮ੍ਰਿਤਸਰ: ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਅਗਨੀਪਥ ਯੋਜਨਾ ਦਾ ਨੌਜਵਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਵਿਰੋਧ ਵਜੋਂ ਬਾਕੀ ਕਈ ਸੂਬਿਆਂ ਦੇ ਵਿੱਚ ਨੌਜਵਾਨਾਂ ਨੇ ਰੇਲਵੇ ਨੂੰ ਵੀ ਕਾਫ਼ੀ ਭਾਰੀ ਨੁਕਸਾਨ ਪਹੁੰਚਾਇਆ ਹੈ । ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਗਨੀਪਥ ਯੋਜਨਾ ਦੇ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ।

  ਇਸ ਮੌਕੇ ਉਨ੍ਹਾਂ ਭਾਰਤ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਪਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਨੀਤੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਜਿਸਦੇ ਨਾਲ ਨੌਜਵਾਨਾਂ ਦੇ ਭਵਿੱਖ ਖਰਾਬ ਹੋਣ । ਉਨ੍ਹਾਂ ਕਿਹਾ ਕਿ ਜੇ ਫੌਜ ਦੇ ਵਿਚਾਲੇ ਵੀ ਠੇਕਾ ਪ੍ਰਣਾਲੀ ਅਪਣਾਈ ਜਾਵੇਗੀ ਤਾਂ ਆਉਣ ਵਾਲੇ ਭਵਿੱਖ ਵਿੱਚ ਬੇਰੁਜ਼ਗਾਰੀ ਵਧੇਗੀ । ਪ੍ਰਦਸ਼ਨਕਾਰੀ ਗਗਨਦੀਪ ਕੌਰ ਨੇ ਕਿਹਾ ਕਿ ਜੇ ਅਜਿਹੀ ਨੀਤੀ ਅਪਣਾਈ ਜਾਵੇਗੀ ਤਾਂ ਆਉਣ ਵਾਲੇ ਭਵਿੱਖ ਵਿਚ ਕਿਸਾਨ ਆਪਣੇ ਪੁੱਤਾਂ ਨੂੰ ਫੌਜ ਵਿਚ ਨਹੀਂ ਭੇਜਣਗੇ ।
  Published by:rupinderkaursab
  First published:

  Tags: Agneepath Scheme, Farmer, Punjab

  ਅਗਲੀ ਖਬਰ