ਨਿਤਿਸ਼ ਸਭਰਵਾਲ, ਅੰਮ੍ਰਿਤਸਰ:
ਆਖਿਰ ਲੰਮੇ ਸਮੇਂ ਤੋਂ ਬਾਅਦ, ਇੰਨੀਆਂ ਕੁਰਬਾਨੀਆਂ ਦੇ ਹੋਣ ਤੋਂ ਬਾਅਦ ਕਿਸਾਨਾਂ ਦੀ ਜਿੱਤ ਹੋਈ ਹੈ । 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਏਗਾ ,ਇਸ ਤੋਂ ਬਾਅਦ ਕਿਸਾਨਾਂ 'ਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ । ਬੀਤੇ ਦਿਨੀਂ ਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਹੁਣ ਕਿਸਾਨ ਧਰਨੇ ਨੂੰ ਖਤਮ ਕਰਕੇ ਆਪਣੇ ਪਿੰਡਾਂ ਨੂੰ ਪਰਤਣਗੇ ।
ਗੱਲਬਾਤ ਕਰਦਿਆਂ ਸੰਯਕਤ ਕਿਸਾਨ ਮੋਰਚਾ ਦੇ ਮੈਂਬਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਸੰਘਰਸ਼ ਦੇ ਵਿਚ ਭਾਰਤ ਦੇ ਹਰ ਨਾਗਰਿਕ ਨੇ ਹਿੱਸਾ ਲਿਆ ,ਚਾਹੇ ਉਹ ਬੱਚਾ ਸੀ, ਨੌਜਵਾਨ ਜਾਂ ਬਜ਼ੁਰਗ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਨਹੀਂ ਇਹ ਪੂਰੇ ਭਾਰਤ ਦੀ ਜਿੱਤ ਹੈ । ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਗਏ ਇਸ ਸੰਘਰਸ਼ ਨੂੰ ਢਾਹੁਣ ਦੇ ਲਈ ਪਰ ਕਸਾਨ ਆਪਣੇ ਹੱਕ ਲੈ ਕੇ ਹੀ ਮੁੜੇ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Amritsar, Farmers Protest, Punjab, Punjab farmers