ਜਗ੍ਹਾਨਿਤੀਸ਼ ਸਭਰਵਾਲ, ਅੰਮ੍ਰਿਤਸਰ:
ਇਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਦੂਜੇ ਪਾਸੇ ਅੰਮ੍ਰਿਤਸਰ ਦੇ ਪੁਤਲੀ ਘਰ ਮਾਰਕੀਟ ਵਿੱਚ ਤਿੰਨ ਕੱਪੜੇ ਦੀਆਂ ਦੁਕਾਨਾਂ ਉੱਤੇ ਭਿਆਨਕ ਅੱਗ ਲੱਗ ਗਈ । ਅੱਗ ਦੀਆਂ ਲਪਟਾਂ ਏਨੀ ਕੁ ਭਿਆਨਕ ਸੀ ਕਿ ਦੁਕਾਨਾਂ ਦੀਆਂ ਤਿੰਨੇ ਮੰਜ਼ਿਲਾਂ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਦੁਕਾਨਾਂ ਦੇ ਵਿੱਚ ਪਿਆ ਸਾਰਾ ਕੱਪੜਾ ਸੜ ਕੇ ਸੁਆਹ ਹੋ ਗਿਆ । ਮੌਕੇ 'ਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਪਹੁੰਚ ਕੇ ਪਹਿਲਾਂ ਤਾਂ ਦੁਕਾਨਾਂ ਦੇ ਸ਼ਟਰ ਤੋਡ਼ੇ ਅਤੇ ਫਿਰ ਅੱਗ ਉੱਤੇ ਕਾਬੂ ਪਾਇਆ ।
ਉੱਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬਹੁਤ ਜ਼ਿਆਦਾ ਭਿਆਨਕ ਸੀ ਅਤੇ ਬੜੀ ਮੁਸ਼ਕਲ ਦੇ ਨਾਲ ਕਰੀਬ ਤੀਹ ਮਿੰਟ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 10 ਪਾਣੀ ਦੀਆਂ ਗੱਡੀਆਂ ਲਗਾ ਕੇ ਅੱਗ 'ਤੇ ਕਾਬੂ ਪਾਇਆ ਗਿਆ । ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਚੱਲ ਸਕਿਆ ਲੇਕਿਨ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ ਅਤੇ ਦੁਕਾਨਾਂ ਦੇ ਅੰਦਰ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Diwali 2021, Festival, Fire, Fire incident, Punjab