Home /News /punjab /

ਸਾਬਕਾ ਡੀਆਈਜੀ ਸਮੇਤ 6 ਲੋਕਾਂ ਨੂੰ ਕੱਲ ਸੁਣਾਈ ਜਾਵੇਗੀ ਸਜ਼ਾ

ਸਾਬਕਾ ਡੀਆਈਜੀ ਸਮੇਤ 6 ਲੋਕਾਂ ਨੂੰ ਕੱਲ ਸੁਣਾਈ ਜਾਵੇਗੀ ਸਜ਼ਾ

ਸਾਬਕਾ ਡੀਆਈਜੀ ਸਮੇਤ 6 ਲੋਕਾਂ ਨੂੰ ਕੱਲ ਸੁਣਾਈ ਜਾਵੇਗੀ ਸਜ਼ਾ

ਸਾਬਕਾ ਡੀਆਈਜੀ ਸਮੇਤ 6 ਲੋਕਾਂ ਨੂੰ ਕੱਲ ਸੁਣਾਈ ਜਾਵੇਗੀ ਸਜ਼ਾ

2004 ਵਿੱਚ ਅੰਮ੍ਰਿਤਸਰ ਦੇ ਹਰਦੀਪ ਸਿੰਘ ਨੇ ਆਪਣੀ ਪਤਨੀ, ਮਾਂ ਅਤੇ ਦੋ ਮਾਸੂਮ ਬੱਚਿਆਂ ਨੂੰ ਜ਼ਿਹਰ ਦੇਣ ਤੋਂ ਬਾਅਦ ਕੀਤੀ ਸੀ ਖ਼ੁਦਕੁਸ਼ੀ। ਕੁਲਤਾਰ ਸਿੰਘ ਅੰਮ੍ਰਿਤਸਰ ਦਾ ਐਸਐਸਪੀ ਸੀ ਅਤੇ ਹਰਦੇਵ ਸਿੰਘ ਜਾਂਚ ਅਧਿਕਾਰੀ ਸੀ। 

  • Share this:

ਅਮ੍ਰਿਤਸਰ- 2004 ਦੇ ਬਹੁਚਰਚਿਤ ਸਮੂਹਿਕ ਆਤਮ ਹੱਤਿਆ ਮਾਮਲੇ ਵਿੱਚ ਕੱਲ ਅਦਾਲਤ ਵਲੋਂ ਸਾਬਕਾ ਡੀਆਈਜੀ ਕੁਲਤਾਰ ਸਿੰਘ ਅਤੇ ਮੌਜੂਦਾ ਡੀਐਸਪੀ ਹਰਦੇਵ ਸਿੰਘ ਸਮੇਤ ਕੁੱਲ 6 ਲੋਕਾਂ ਨੂੰ ਸਜ਼ਾ ਸੁਣਾਈ ਜਾਵੇਗੀ। ਜਦੋਂ 2004 ਵਿੱਚ ਹਰਦੀਪ ਸਿੰਘ ਨੇ ਆਪਣੇ ਪਰਿਵਾਰ ਦੇ 4 ਪਰਿਵਾਰਿਕ ਮੈਂਬਰਾਂ ਸਮੇਤ ਖ਼ੁਦਕੁਸ਼ੀ ਕੀਤੀ ਸੀ ਉਸ ਵੇਲੇ ਕੁਲਤਾਰ ਸਿੰਘ ਅੰਮ੍ਰਿਤਸਰ ਦਾ ਐਸਐਸਪੀ ਸੀ ਅਤੇ ਹਰਦੇਵ ਸਿੰਘ ਜਾਂਚ ਅਧਿਕਾਰੀ ਸੀ।

ਦਰਅਸਲ 2004 ਵਿੱਚ ਹਰਦੀਪ ਸਿੰਘ ਜੋ ਕਿ ਚੌਂਕ ਮੋਨੀ ਇਲਾਕੇ ਦਾ ਵਸਨੀਕ ਸੀ, ਉਸਨੇਂ ਆਪਣੇ ਹੀ ਘਰ ਵਿੱਚ ਆਪਣੇ ਦੋ ਮਾਸੂਮ ਬੱਚਿਆਂ, ਪਤਨੀ ਅਤੇ ਬਜ਼ੁਰਗ ਮਾਂ ਨੂੰ ਜ਼ਿਹਰ ਦੇਣ ਤੋਂ ਬਾਅਦ ਖੁਦ ਵੀ ਜ਼ਿਹਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ, ਅਤੇ ਖ਼ੁਦਕੁਸ਼ੀ ਕਰਨ ਦੀ ਸਾਰੀ ਕਹਾਣੀ ਆਪਣੇ ਘਰ ਦੀਆਂ ਕੰਧਾਂ ਤੇ ਲਿਖ ਦਿੱਤੀ ਸੀ।

ਉਸਨੇਂ ਕੰਧਾਂ ਤੇ ਲਿਖੀ ਕਹਾਣੀ ਵਿੱਚ ਦੱਸਿਆ ਸੀ ਕਿ ਘਰੇਲੂ ਝਗੜੇ ਦੇ ਚੱਲਦਿਆਂ ਉਸ ਕੋਲੋਂ ਆਪਣੇ ਪਿਤਾ ਦਾ ਕਤਲ ਹੋ ਗਿਆ ਸੀ ਅਤੇ ਜਦੋਂ ਉਹ ਆਪਣੇ ਪਿਤਾ ਦੀ ਲਾਸ਼ ਸੁੱਟਣ ਲਈ ਜਾ ਰਿਹਾ ਸੀ ਤਾਂ ਉਸਦੇ ਨਾਲ ਰਹਿੰਦੇ ਉਸਦੇ ਰਿਸ਼ਤੇਦਾਰਾਂ ਉਸਨੂੰ ਦੇਖ ਲਿਆ ਸੀ। ਮਾਮਲਾ ਉਸ ਵੇਲੇ ਦੇ ਐਸੀਐਸਪੀ ਕੁਲਤਾਰ ਸਿੰਘ ਕੋਲ ਪਹੁੰਚਿਆ ਤਾਂ ਉਸਨੇਂ ਹਰਦੀਪ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ।

ਇਹ ਸਿਲਸਿਲਾ ਇਥੇ ਹੀ ਨਹੀਂ ਰੁਕਿਆ ਬਲਕਿ ਕੁਲਤਾਰ ਸਿੰਘ ਨੇ 7 ਲੱਖ ਰੁਪਏ ਹੋਰ ਵੀ ਮੰਗੇ ਅਤੇ ਜ਼ਬਰਦਸਤੀ ਹਰਦੀਪ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸਬੰਧ ਵੀ ਬਣਾਏ। ਜਦੋਂ ਹਰਦੀਪ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਬਦਨਾਮੀ ਅਤੇ ਰਿਸ਼ਤੇਦਾਰਾਂ ਵਲੋਂ ਹਰ ਰੋਜ਼ ਕਤਲ ਦੇ ਦੋਸ਼ ਅੰਦਰ ਜੇਲ ਭਿਜਵਾਉਣ ਦੇ ਦਬਾਅ ਦੇ ਚੱਲਦਿਆਂ ਉਸਨੇਂ ਆਪਣੇ ਪੂਰੇ ਪਰਿਵਾਰ ਸਮੇਤ ਖ਼ੁਦਕੁਸ਼ੀ ਕਰ ਲਈ।

ਇਸ ਮਾਮਲੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜਦੋਂ ਹਰਦੀਪ ਨੇ ਖੁਦਕੁਸ਼ੀ ਤੋਂ ਪਹਿਲਾਂ ਘਰ ਦੀਆਂ ਦੀਵਾਰਾਂ ਤੇ ਖ਼ੁਦਕੁਸ਼ੀ ਦੀ ਕਹਾਣੀ ਲਿਖੀ ਸੀ ਤਾਂ ਉਸਨੇਂ ਐਸਐਸਪੀ ਕੁਲਤਾਰ ਸਿੰਘ ਦੀਆਂ ਕਰਤੂਤਾਂ ਦਾ ਵੀ ਜ਼ਿਕਰ ਕੀਤਾ ਸੀ, ਪਰ ਪੁਲਿਸ ਨੇ ਉਸ ਨਾਲ ਛੇੜਛਾੜ ਕਰਦਿਆਂ ਕੁਲਤਾਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਉਸ ਵੇਲੇ ਦੇ ਜਾਂਚ ਅਧਿਕਾਰੀ (ਐਸਐਚਓ) ਮੌਜੂਦਾ ਡਿਐਸਪੀ ਅਤੇ ਹਰਦੀਪ ਦੇ 4 ਰਿਸ਼ਤੇਦਾਰਾਂ ਨੂੰ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕੱਲ 19 ਫਰਵਰੀ ਨੂੰ ਅਦਾਲਤ ਵੱਲੋਂ ਇਹਨਾਂ ਦੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ।

Published by:Ashish Sharma
First published:

Tags: Amritsar, Court