ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ 16 ਸਾਲ ਪਹਿਲਾਂ ਕੀਤੇ ਸਮੂਹਿਕ ਹੱਤਿਆ ਕਾਂਡ ਦੇ ਮਾਮਲੇ ਵਿਚ ਇਕ ਸਥਾਨਕ ਅਦਾਲਤ ਨੇ ਸਾਬਕਾ ਡੀਆਈਜੀ ਅਤੇ ਡੀਸੀਪੀ ਸਮੇਤ ਪੰਜ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਸਾਰਿਆਂ ਖਿਲਾਫ ਸਜਾ ਦਾ ਐਲਾਨ 19 ਫਰਵਰੀ ਨੂੰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸਾਲ 2004 ਵਿਚ ਅੰਮ੍ਰਿਤਸਰ ਚ ਇਕ ਪਰਿਵਾਰ ਦੇ ਪੰਜ ਲੋਕਾਂ ਨੇ ਜ਼ਹਿਰ ਖਾ ਕੇ ਸਮੂਹਿਕ ਆਤਮਹੱਤਿਆ ਕਰ ਲਈ ਸੀ।
ਇਸ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ DIG ਕੁਲਤਾਰ ਸਿੰਘ, ਉਸ ਵੇਲੇ ਜ਼ਿਲ੍ਹੇ ਦੇ ਐਸਐਸਪੀ ਸੀ। ਉਸ ਵੇਲੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਪਰਿਵਾਰ ਨੇ ਕਮਰੇ ਦੀਆਂ ਦੀਵਾਰਾਂ ਉਤੇ ਨੋਟ ਲਿਖਿਆ ਸੀ। ਉਸ ਸਮੇਂ ਪਰਿਵਾਰ ਨੇ ਕੁਲਤਾਰ ਸਿੰਘ ਨੂੰ ਸਮੂਹਿਕ ਆਤਮ ਹੱਤਿਆ ਕਰਨ ਦਾ ਜ਼ਿੰਮੇਵਾਰ ਮੰਨਿਆ ਸੀ।
ਪਰਿਵਾਰ ਨੇ ਪੁਲਿਸ ਉਤੇ ਜਬਰੀ ਵਸੂਲੀ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ ਸੀ। ਪਰਿਵਾਰ ਨੇ ਸੁਸਾਇਡ ਨੋਟ ਵਿਚ ਦਾਅਵਾ ਕੀਤਾ ਸੀ ਕਿ ਪੁਲਿਸ ਅਫਸਰ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣਾ ਪੈ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।