Home /News /punjab /

ਜੈਪੁਰ 'ਚ ਡਿੱਗੀ ਅਸਮਾਨੀ ਬਿਜਲੀ, ਅੰਮ੍ਰਿਤਸਰ ਤੋਂ ਘੁੰਮਣ ਗਏ ਭੈਣ-ਭਰਾ ਦੀ ਮੌਤ

ਜੈਪੁਰ 'ਚ ਡਿੱਗੀ ਅਸਮਾਨੀ ਬਿਜਲੀ, ਅੰਮ੍ਰਿਤਸਰ ਤੋਂ ਘੁੰਮਣ ਗਏ ਭੈਣ-ਭਰਾ ਦੀ ਮੌਤ

29 ਸਾਲਾ ਅਮਿਤ ਅਤੇ ਉਸ ਦੀ ਭੈਣ ਸ਼ਿਵਾਨੀ (24) ਦੀ ਫਾਈਲ ਤਸਵੀਰ।

29 ਸਾਲਾ ਅਮਿਤ ਅਤੇ ਉਸ ਦੀ ਭੈਣ ਸ਼ਿਵਾਨੀ (24) ਦੀ ਫਾਈਲ ਤਸਵੀਰ।

ਐਤਵਾਰ ਨੂੰ ਜੈਪੁਰ ਵਿੱਚ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਇੰਨਾਂ ਮ੍ਰਿਤਕਾਂ ਵਿੱਚ ਅੰਮ੍ਰਿਤਸਰ ਦੇ ਛੇਹਰਟਾ ਖੇਤਰ ਦੀ ਭੱਲਾ ਕਲੋਨੀ ਦਾ ਰਹਿਣ ਵਾਲੇ 29 ਸਾਲਾ ਵਿਅਕਤੀ ਅਮਿਤ ਅਤੇ ਉਸ ਦੀ ਭੈਣ ਸ਼ਿਵਾਨੀ (24) ਵੀ ਸ਼ਾਮਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਭੈਣ-ਭਰਾ 8 ਜੁਲਾਈ ਨੂੰ ਆਪਣੀ ਮਾਸੀ ਨੂੰ ਮਿਲਣ ਜੈਪੁਰ ਗਏ ਹੋਏ ਸਨ।

ਹੋਰ ਪੜ੍ਹੋ ...
 • Share this:

  ਅੰਮ੍ਰਿਤਸਰ : ਜੈਪੁਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਭਰਾ ਭੈਣ ਵੀ ਸ਼ਾਮਲ ਹਨ। ਛੇਹਰਟਾ ਦੇ ਰਹਿਣ ਵਾਲੇ ਇਹ ਦੋਵੇਂ ਜੈਪੁਰ ਘੁੰਮਣ ਗਏ ਸਨ। ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

  ਐਤਵਾਰ ਨੂੰ ਜੈਪੁਰ ਵਿੱਚ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਇੰਨਾਂ ਮ੍ਰਿਤਕਾਂ ਵਿੱਚ ਅੰਮ੍ਰਿਤਸਰ ਦੇ ਛੇਹਰਟਾ ਖੇਤਰ ਦੀ ਭੱਲਾ ਕਲੋਨੀ ਦਾ ਰਹਿਣ ਵਾਲੇ 29 ਸਾਲਾ ਵਿਅਕਤੀ ਅਮਿਤ ਅਤੇ ਉਸ ਦੀ ਭੈਣ ਸ਼ਿਵਾਨੀ (24) ਵੀ ਸ਼ਾਮਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਭੈਣ-ਭਰਾ 8 ਜੁਲਾਈ ਨੂੰ ਆਪਣੀ ਮਾਸੀ ਨੂੰ ਮਿਲਣ ਜੈਪੁਰ ਗਏ ਹੋਏ ਸਨ। ਐਤਵਾਰ ਨੂੰ ਬਿਜਲੀ ਦੇ ਤੂਫਾਨ ਆਉਣ ਤੇ ਉਹ ਵਾਚ ਟਾਵਰ ਵਿਖੇ ਸਨ। ਅਮਿਤ ਦੇ ਚਚੇਰੇ ਭਰਾ ਗਗਨ ਨੇ ਦੱਸਿਆ ਕਿ  “ਅਮਿਤ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਸ਼ਿਵਾਨੀ ਦੀ ਮੌਤ ਵਾਚ ਟਾਵਰ ਉੱਤੇ ਬਿਜਲੀ ਡਿੱਗਣ ਕਾਰਨ ਹੋਈ ਸੀ। ਪੰਦਰਾਂ ਮਿੰਟਾਂ ਬਾਅਦ ਜਦੋਂ ਅਸੀਂ ਉਸਨੂੰ ਕਾਲ ਕੀਤੀ ਤਾਂ ਉਸਦਾ ਨੰਬਰ ਵੀ ਪਹੁੰਚ ਤੋਂ ਬਾਹਰ ਸੀ। ਤਦ ਸਾਨੂੰ ਜੈਪੁਰ ਵਿੱਚ ਸਾਡੇ ਰਿਸ਼ਤੇਦਾਰਾਂ ਦੁਆਰਾ ਸੂਚਿਤ ਕੀਤਾ ਗਿਆ ਕਿ ਅਮਿਤ ਵੀ ਬਿਜਲੀ ਦੀ ਲਪੇਟ ਵਿੱਚ ਆ ਕੇ ਮਾਰਿਆ ਗਿਆ ਸੀ, ”

  ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਇੱਕ ਮੋਟਰਸਾਈਕਲ ’ਤੇ ਜੈਪੁਰ ਗਏ ਹੋਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਿਤਾ ਗੁਰਬਚਨ ਲਾਲ, ਮਾਂ ਰੇਨੂੰ ਅਤੇ ਛੋਟੀ ਭੈਣ ਪ੍ਰਤਿਸ਼ਾ ਹਨ।

  ਇਹ ਵੀ ਪੜ੍ਹੋ: ਰਾਜਸਥਾਨ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 9 ਬੱਚਿਆਂ ਸਣੇ 22 ਲੋਕਾਂ ਦੀ ਮੌਤ

  ਜ਼ਿਕਰਯੋਗ ਹੈ ਕਿ ਰਾਜਸਥਾਨ ਵਿੱਚ ਐਤਵਾਰ ਨੂੰ ਕੁਦਰਤ ਦਾ ਕਹਿਰ ਬਰਸਿਆ। ਮਾਨਸੂਨ (Monsoon) ਦੇ ਲੰਬੇ ਅਰਸੇ ਤੋਂ ਬਾਅਦ ਮੌਸਮ ਬਦਲ ਗਿਆ ਅਤੇ ਰਾਜਧਾਨੀ ਜੈਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਈ, ਪਰ ਇਸ ਦੌਰਾਨ 9 ਬੱਚਿਆਂ ਸਮੇਤ 22 ਵਿਅਕਤੀਆਂ ਦੀ ਵੱਖ-ਵੱਖ ਥਾਵਾਂ ਤੇ ਬਿਜਲੀ ਡਿੱਗਣ (Lightning) ਕਾਰਨ ਮੌਤ ਹੋ ਗਈ। ਇਨ੍ਹਾਂ ਵਿੱਚੋਂ, ਸਭ ਤੋਂ ਵੱਧ 11 ਮੌਤਾਂ ਜੈਪੁਰ ਵਿੱਚ ਹੋਈਆਂ। ਕੋਟਾ ਵਿੱਚ 4 ਅਤੇ ਧੌਲਪੁਰ ਵਿੱਚ 3 ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਤਿੰਨ ਵਿਅਕਤੀ ਵੀ ਬਿਜਲੀ ਦੇ ਲਪੇਟ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ। ਇਸ ਦੌਰਾਨ ਜੈਪੁਰ ਵਿੱਚ ਵੱਧ ਤੋਂ ਵੱਧ 69 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ।

  ਇਹ ਵੀ ਪੜ੍ਹੋ: ਉੱਤਰ ਭਾਰਤ ਚ ਮਾਨਸੂਨ ਦੀ ਐਂਟਰੀ, ਬਿਜਲੀ ਡਿੱਗਣ ਨਾਲ 75 ਮੌਤਾਂ

  Published by:Sukhwinder Singh
  First published:

  Tags: Accident, Amritsar, Jaipur, Light, Rajasthan, Weather