ਅੰਮ੍ਰਿਤਸਰ: ਸਰਕਾਰੀ ਸਕੂਲ ਦਾ ਮਾਸਟਰ ਚੌਲ ਚੋਰੀ ਕਰਦਾ ਫੜਿਆ

ਅੰਮ੍ਰਿਤਸਰ: ਸਰਕਾਰੀ ਸਕੂਲ ਦਾ ਮਾਸਟਰ ਚੌਲ ਚੋਰੀ ਕਰਦਾ ਫੜਿਆ

 • Share this:
  ਅੰਮ੍ਰਿਤਸਰ ਜਿਲ੍ਹੇ ਦੇ ਜੰਡਿਆਲਾ ਗੁਰੂ ਦੇ ਐਲੀਮੈਂਟਰੀ ਸਰਕਾਰੀ ਸਕੂਲ ਦਾ ਅਧਿਆਪਕ ਕਥਿਤ ਤੌਰ ਉਤੇ ਚੌਲ ਚੋਰੀ ਕਰਦਾ ਫੜਿਆ ਗਿਆ ਹੈ। ਦਰਅਸਲ, ਇਹ ਅਧਿਆਪਕ ਰਾਤ ਨੂੰ ਸਕੂਲ ਪਹੁੰਚ ਗਿਆ ਤੇ ਚੌਲਾਂ ਦੀ ਬੋਰੀ ਆਪਣੀ ਗੱਡੀ ਵਿਚ ਰੱਖ ਕੇ ਲਿਆ ਜਾ ਰਿਹਾ ਸੀ। ਪਰ ਲੋਕਾਂ ਨੇ ਉਸ ਨੂੰ ਘੇਰ ਲਿਆ।

  ਪਹਿਲਾਂ ਤਾਂ ਇਹ ਅਧਿਆਪਕ ਲੋਕਾਂ ਅੱਗੇ ਆਕੜਿਆ, ਹਾਲਾਂਕਿ ਬਾਅਦ ਵਿਚ ਕੋਈ ਜਵਾਬ ਨਾ ਦੇ ਸਕਿਆ ਤੇ ਉਥੋਂ ਖਿਸਕ ਗਿਆ।  ਲੋਕਾਂ ਨੇ ਅਧਿਆਪਕ ਦੀ ਵੀਡੀਓ ਬਣਾ ਲਈ। ਅਧਿਆਪਕ ਦਾ ਕਹਿਣਾ ਸੀ ਉਹ ਤਾਂ ਆਟਾ ਤੇ ਚੌਲ ਛੱਡਣ ਆਇਆ ਸੀ, ਨਾ ਕਿ ਲੈਣ ਲਈ।

  ਜਦੋਂ ਲੋਕਾਂ ਨੇ ਇਸ ਸਮੇਂ ਆਉਣ ਤੇ ਸਕੂਲ ਦਾ ਦਰਵਾਜ਼ਾ ਬੰਦ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਇਸ ਤੋਂ ਬਾਅਦ ਅਧਿਆਪਕ ਨੇ ਉਥੋਂ ਖਿਸਕਣ ਵਿਚ ਹੀ ਭਲਾਈ ਸਮਝੀ।
  Published by:Gurwinder Singh
  First published: