Home /punjab /

26 ਸਾਲਾਂ ਸਿਮਰਨ ਆਖਿਰ ਕਿਵੇਂ ਬਣੀ ਮਿਸਾਲ, ਵੇਖੋ ਖਾਸ ਰਿਪੋਰਟ 

26 ਸਾਲਾਂ ਸਿਮਰਨ ਆਖਿਰ ਕਿਵੇਂ ਬਣੀ ਮਿਸਾਲ, ਵੇਖੋ ਖਾਸ ਰਿਪੋਰਟ 

26

26 ਸਾਲਾਂ ਸਿਮਰਨ ਆਖਿਰ ਕਿਵੇਂ ਬਣੀ ਮਿਸਾਲ, ਵੇਖੋ ਖਾਸ ਰਿਪੋਰਟ 

ਤਸਵੀਰਾਂ 'ਚ ਜਿਸ ਲੜਕੀ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਦਾ ਨਾਮ ਸਿਮਰਨ ਅਰੋੜਾ ਹੈ। ਸਿਮਰਨ ਉਮਰ ਵਜੋਂ 26 ਸਾਲਾਂ ਦੀ ਮਹਿਲਾ ਹਨ । ਪਰ ਇਸ ਉਮਰ ਦੇ ਵਿੱਚ ਹੀ ਇਨ੍ਹਾਂ ਨੇ ਅਜੇਹਾ ਸੁਨੇਹਾ ਇੱਕ ਕਿਤਾਬ ਲਿਖ ਕੇ ਦੇ ਦਿੱਤਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮੀਸਾਲ ਹੋਵੇਗਾ । 

 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ- ਸਾਡੇ ਸਮਾਜ ਵਿੱਚ ਕਈ ਅਜਿਹੀਆਂ ਸ਼ਖ਼ਸੀਅਤਾਂ ਹਨ ਜੋ ਨਿਰੰਤਰ ਇਹੀ ਕੋਸ਼ਿਸ਼ ਕਰਦੀਆਂ ਹਨ ਕਿ ਉਹ ਸਮਾਜ 'ਚ ਆਪਣੀ ਸ਼ਖ਼ਸੀਅਤ ਨੂੰ ਕਿੰਝ ਨਿਖਾਰਨ। ਇਨ੍ਹਾਂ ਸਤਰਾਂ ਦੇ ਨਾਲ ਜੁੜੀ ਹੈ ਸਾਡੀ ਇਹ ਖਾਸ ਪੇਸ਼ਕਸ਼ ।

  ਤਸਵੀਰਾਂ 'ਚ ਜਿਸ ਲੜਕੀ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਦਾ ਨਾਮ ਸਿਮਰਨ ਅਰੋੜਾ ਹੈ। ਸਿਮਰਨ ਉਮਰ ਵਜੋਂ 26 ਸਾਲਾਂ ਦੀ ਮਹਿਲਾ ਹਨ । ਪਰ ਇਸ ਉਮਰ ਦੇ ਵਿੱਚ ਹੀ ਇਨ੍ਹਾਂ ਨੇ ਅਜੇਹਾ ਸੁਨੇਹਾ ਇੱਕ ਕਿਤਾਬ ਲਿਖ ਕੇ ਦੇ ਦਿੱਤਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮੀਸਾਲ ਹੋਵੇਗਾ ।

  ਕਿਤਾਬ ਬਾਰੇ ਚਰਚਾ ਕਰਦਿਆਂ ਸਿਮਰਨ ਨੇ ਦੱਸਿਆ ਬਚਪਨ ਤੋਂ ਹੀ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀ । ਉਨ੍ਹਾਂ ਕਿਹਾ ਕਿ ਆਪਣੇ ਉਸ ਸੋਚ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੇ 3 ਸਾਲਾਂ ਦੀ ਮਿਹਨਤ ਦੇ ਨਾਲ ਇਸ ਕਿਤਾਬ ਨੂੰ ਲਿਖਿਆ ਹੈ । ਇਹ ਕਿਤਾਬ ਦਰਸਾਉਂਦੀ ਹੈ ਕਿ ਕਿੰਝ ਕਿਤਾਬ ਦੀ ਮਹਿਲਾ ਪਾਤਰ ਆਧਿਆ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ।

  ਸਿਮਰਨ ਅਰੋੜਾ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਹਰ ਕੋਈ ਤਰੱਕੀ ਹਾਸਲ ਕਰਨ ਦੀ ਦੌੜ ਵਿੱਚ ਰੁੱਝਿਆ ਪਿਆ ਹੈ , ਹਰ ਮਨੁੱਖ ਨੂੰ ਲੋੜ ਹੈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ । ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਭ ਨੂੰ ਆਪਣੀ ਮੰਜ਼ਿਲ ਦੀ ਪਹਿਚਾਣ ਕਰਨੀ ਚਾਹੀਦੀ ਹੈ ਅਤੇ ਉਸ ਮੁਤਾਬਿਕ ਮਿੱਥੇ ਹੋਏ ਰਾਹ 'ਤੇ ਪੂਰੀ ਮਿਹਨਤ ਅਤੇ ਲਗਨ ਨਾਲ ਚੱਲਣਾ ਚਾਹੀਦਾ ਹੈ।

  First published: