Home /punjab /

Amritsar News: ਲੱਚਰ ਗੀਤਾਂ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰੇ ਨੌਜਵਾਨ

Amritsar News: ਲੱਚਰ ਗੀਤਾਂ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰੇ ਨੌਜਵਾਨ

ਲੱਚਰ

ਲੱਚਰ ਗੀਤਾਂ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰੇ ਨੌਜਵਾਨ

ਯੁਵਾ ਪਰਿਵਾਰ ਸੇਵਾ ਸਮਿਤੀ ਦੇ ਵਲੰਟੀਅਰਾਂ ਦੇ ਵੱਲੋਂ ਲਚਰ ਗਾਇਕੀ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ । ਵੱਡੀ ਗਿਣਤੀ ਵਿਚ ਪਹੁੰਚੇ ਵਲੰਟੀਅਰਾਂ ਦੇ ਵੱਲੋਂ ਨਾਵਲਟੀ ਚੌਂਕ ਵਿਖੇ ਸਰਕਾਰ ਕੋਲੋਂ ਸੈਂਸਰ ਬੋਰਡ ਦੀ ਮੰਗ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਜੋ ਦੌਰ ਚੱਲ ਰਿਹਾ ਇਸ ਵਿੱਚ ਲੱਚਰਤਾ, ਅਸ਼ਲੀਲਤਾ ਅਤੇ ਹਿੰਸ

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਯੁਵਾ ਪਰਿਵਾਰ ਸੇਵਾ ਸਮਿਤੀ ਦੇ ਵਲੰਟੀਅਰਾਂ ਦੇ ਵੱਲੋਂ ਲਚਰ ਗਾਇਕੀ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ । ਵੱਡੀ ਗਿਣਤੀ ਵਿਚ ਪਹੁੰਚੇ ਵਲੰਟੀਅਰਾਂ ਦੇ ਵੱਲੋਂ ਨਾਵਲਟੀ ਚੌਂਕ ਵਿਖੇ ਸਰਕਾਰ ਕੋਲੋਂ ਸੈਂਸਰ ਬੋਰਡ ਦੀ ਮੰਗ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਜੋ ਦੌਰ ਚੱਲ ਰਿਹਾ ਇਸ ਵਿੱਚ ਲੱਚਰਤਾ, ਅਸ਼ਲੀਲਤਾ ਅਤੇ ਹਿੰਸਾ ਨੂੰ ਬੜੇ ਮਾਣ ਨਾਲ ਸਮਾਜ ਵਿੱਚ ਪਰੋਸਿਆ ਜਾ ਰਿਹਾ ਹੈ ।

  ਗੱਲਬਾਤ ਕਰਦਿਆਂ YPSS ਇੰਚਾਰਜ ਜੋਨੀ ਨੇ ਦੱਸਿਆ ਕਿ ਗੱਲ ਕਰੀਏ ਤਾਂ ਕਾਮਯਾਬ ਹੋਣ ਦੀ ਦੌੜ ਦੇ ਵਿਚ ਸੰਗਰਾਂ, ਫ਼ਿਲਮਕਾਰਾਂ ਅਤੇ ਸੋਸ਼ਲ ਮੀਡੀਆ ਵੱਲੋਂ ਜਵਾਨੀ ਨੂੰ ਦਿਨ-ਰਾਤ ਕੁਰਾਹੇ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

  ਉਹਨਾਂ ਕਿਹਾ ਕਿ ਇਹਨਾਂ ਸਭ ਦਾ ਮੁੱਢਲਾ ਕਾਰਨ ਇਹ ਹੈ ਕਿ ਇਸ ਦੇਸ਼ ਵਿੱਚ ਗਾਣਿਆਂ ਅਤੇ ਵੈਬ ਸੀਰੀਜਾਂ ਉਪਰ ਕੋਈ ਸੈਂਸਰ ਬੋਰਡ ਹੀ ਨਹੀਂ ਹੈ । ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਦੇ ਅਤੇ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਗਾਣਿਆ ਦੇ ਉੱਤੇ ਜ਼ਰੂਰ ਰੋਕ ਲਾਵਾਂਗੇ ।
  Published by:Amelia Punjabi
  First published:

  Tags: Amritsar, Punjab, Punjabi singer

  ਅਗਲੀ ਖਬਰ