Home /punjab /

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਇਨਕਮ ਟੈਕਸ ਵਿਭਾਗ ਨੇ ਆਯੋਜਿਤ ਕੀਤੀ ਬਾਈਕ ਰੈਲੀ

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਇਨਕਮ ਟੈਕਸ ਵਿਭਾਗ ਨੇ ਆਯੋਜਿਤ ਕੀਤੀ ਬਾਈਕ ਰੈਲੀ

ਆਜ਼ਾਦੀ

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਇਨਕਮ ਟੈਕਸ ਵਿਭਾਗ ਨੇ ਆਯੋਜਿਤ ਕੀਤੀ ਬਾਈਕ ਰੈਲੀ

ਅੰਮ੍ਰਿਤਸਰ: ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਇਨਕਮ ਟੈਕਸ ਵਿਭਾਗ ਵਲੋਂ ਬਾਈਕ ਰੈਲੀ ਆਯੋਜਿਤ ਕੀਤੀ ਗਈ ਅਤੇ ਅੰਮ੍ਰਿਤਸਰ ਬਾਈਕਰਸ ਨਾਲ ਮਿੱਲ ਕੇ ਇਸ ਰੈਲੀ ਨੂੰ ਇਨਕਮ ਟੈਕਸ ਦਫ਼ਤਰ ਅੰਮ੍ਰਿਤਸਰ ਤੋਂ ਲੇਹ ਲਦਾਖ ਲਈ ਹਰੀ ਝੰਡੀ ਦੇ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਰਵਾਨਾ ਕੀਤਾ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਇਨਕਮ ਟੈਕਸ ਵਿਭਾਗ ਵਲੋਂ ਬਾਈਕ ਰੈਲੀ ਆਯੋਜਿਤ ਕੀਤੀ ਗਈ ਅਤੇ ਅੰਮ੍ਰਿਤਸਰ ਬਾਈਕਰਸ ਨਾਲ ਮਿੱਲ ਕੇ ਇਸ ਰੈਲੀ ਨੂੰ ਇਨਕਮ ਟੈਕਸ ਦਫ਼ਤਰ ਅੰਮ੍ਰਿਤਸਰ ਤੋਂ ਲੇਹ ਲਦਾਖ ਲਈ ਹਰੀ ਝੰਡੀ ਦੇ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਰਵਾਨਾ ਕੀਤਾ।

  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਬਾਈਕ ਰੈਲੀ ਪਹਿਲਾਂ ਵਾਹਗ੍ਹਾ ਬਾਰਡਰ ਅਤੇ ਇਸ ਤੋਂ ਉਪਰੰਤ ਪਾਲਮਪੁਰ ਤੋਂ ਹੁੰਦੀ ਹੋਈ ਲੇਹ ਲਦਾਖ ਵਿਖੇ ਪੁਜੇਗੀ ਅਤੇ 15 ਦਿਨਾਂ ਬਾਅਦ ਵਾਪਸ ਅੰਮ੍ਰਿਤਸਰ ਪੁਜੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਦੇਸ਼ ਦੋ ਲੋਕਾਂ ਨੂੰ 75ਵੇਂ ਆਜ਼ਾਦੀ ਮਹਾਉਤਸਵ ਸਬੰਧੀ ਜਾਗਰੂਕ ਕਰਨਾ ਹੈ ਅਤੇ ਇਹ ਰੈਲੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਲੇਹ ਲਦਾਖ ਪੁੱਜੇਗੀ।

  ਇਸ ਮੌਕੇ ਇਨਕਮ ਟੈਕਸ ਕਮਿਸ਼ਨਰ ਤਰਲੋਚਨ ਸਿੰਘ ਨੇ ਇਸ ਬਾਈਕ ਰੈਲੀ ਦੀ ਅਗਵਾਈ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਵਧੀਕ ਕਮਿਸ਼ਨਰ ਇਨਕਮ ਟੈਕਸ ਰੋਹਿਤ ਮਹਿਰਾ, ਕਰੂਤਿਕ ਐਮਪਟੇਅਰ ਸਹਾਇਕ ਕਮਿਸ਼ਨਰ ਆਮਦਨ ਕਰ, ਬਲਬੀਰ ਸਿੰਘ ਮਾਂਗਟ ਜੁਆਇੰਟ ਕਮਿਸ਼ਨਰ ਕਸਟਮ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

  Published by:rupinderkaursab
  First published:

  Tags: Amritsar, Income tax, Punjab