Home /punjab /

ਮਹਿੰਗਾਈ ਨੇ ਮਚਾਇਆ ਸ਼ੋਰ, ਕੀ ਸਬਜ਼ੀਆਂ 'ਤੇ ਪਏਗਾ ਇਸ ਦਾ ਜ਼ੋਰ? ਦੇਖੋ ਰਿਪੋਰਟ

ਮਹਿੰਗਾਈ ਨੇ ਮਚਾਇਆ ਸ਼ੋਰ, ਕੀ ਸਬਜ਼ੀਆਂ 'ਤੇ ਪਏਗਾ ਇਸ ਦਾ ਜ਼ੋਰ? ਦੇਖੋ ਰਿਪੋਰਟ

ਮਹਿੰਗਾਈ

ਮਹਿੰਗਾਈ ਨੇ ਮਚਾਇਆ ਸ਼ੋਰ ,ਕੀ ਸਬਜ਼ੀਆਂ 'ਤੇ ਪਏਗਾ ਇਸ ਦਾ ਜ਼ੋਰ ?

ਅੰਮ੍ਰਿਤਸਰ:  ਜਿੱਥੇ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨ-ਬ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ, ਉੱਥੇ ਹੀ ਦੇਸ਼ ਵਿੱਚ ਮਹਿੰਗਾਈ ਦਾ ਸ਼ਿਕੰਜਾ ਵੀ ਸ਼ਹਿਰ ਵਾਸੀਆਂ 'ਤੇ ਵੱਧਦਾ ਹੀ ਜਾ ਰਿਹਾ ਹੈ। ਰੋਜ਼ ਮਰਾ ਦੀ ਜ਼ਿੰਦਗੀ 'ਚ ਵਰਤੀ ਜਾਣ ਵਾਲੀ ਸਬਜ਼ੀਆਂ ਦੇ ਮੁੱਲ ਵੀ ਕਿਤੇ ਨਾ ਕਿਤੇ ਇਸ ਮਹਿੰਗਾਈ ਦਾ ਸ਼ਿਕਾਰ ਹੁੰਦੇ ਵਿਖਾਈ ਦਿੱਤੇ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ:  ਜਿੱਥੇ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨ-ਬ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ, ਉੱਥੇ ਹੀ ਦੇਸ਼ ਵਿੱਚ ਮਹਿੰਗਾਈ ਦਾ ਸ਼ਿਕੰਜਾ ਵੀ ਸ਼ਹਿਰ ਵਾਸੀਆਂ 'ਤੇ ਵੱਧਦਾ ਹੀ ਜਾ ਰਿਹਾ ਹੈ। ਰੋਜ਼ ਮਰਾ ਦੀ ਜ਼ਿੰਦਗੀ 'ਚ ਵਰਤੀ ਜਾਣ ਵਾਲੀ ਸਬਜ਼ੀਆਂ ਦੇ ਮੁੱਲ ਵੀ ਕਿਤੇ ਨਾ ਕਿਤੇ ਇਸ ਮਹਿੰਗਾਈ ਦਾ ਸ਼ਿਕਾਰ ਹੁੰਦੇ ਵਿਖਾਈ ਦਿੱਤੇ।

    ਹਾਲਾਂ ਕਿ ਸਬਜ਼ੀਆਂ ਦੇ ਦਰ ਵਿੱਚ ਜ਼ਿਆਦਾ ਇਜ਼ਾਫਾ ਨਹੀਂ ਦੇਖਣ ਨੂੰ ਮਿਲਿਆ ਪਰ ਮਹਿੰਗਾਈ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪੈ ਰਿਹਾ ਹੈ। ਸਬਜ਼ੀਆਂ ਦੇ ਮੁੱਲ ਦੀ ਗੱਲ ਕਰੀਏ ਤਾਂ ਟਮਾਟਰ ਜੋ ਕਿ ਮੰਡੀਆਂ ਦੇ ਵਿਚ 24 ਰੁਪਏ ਤੱਕ ਕਿਲੋ ਹੈ ,ਪਰ ਪ੍ਰਚੂਨ ਵਿੱਚ 35-40 ਰੁਪਏ ਤੱਕ ਵਿਕ ਰਿਹਾ ਹੈ । ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਵਿੱਚ ਲੋਕ ਅਕਸਰ ਹੀ ਨਿੰਬੂ ਦੀ ਸ਼ਿਕੰਜਵੀ ਦਾ ਸੇਵਨ ਕਰਦੇ ਹਨ । ਪਰ ਨਿੰਬੂ ਦੇ ਮੁੱਲ ਅਸਮਾਨ ਛੂਹ ਰਹੇ ਹਨ । ਨਿੰਬੂ ਦੀ ਕੀਮਤ 280 ਰੁਪਏ ਕਿੱਲੋ ਤੱਕ ਪਹੁੰਚ ਚੁੱਕੀ ਹੈ।

    ਉੱਥੇ ਹੀ ਟਮਾਟਰ ਖੀਰਾ ਅਤੇ ਗੋਭੀ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਮੁੱਲ ਵੀ 35 ਤੋਂ 40 ਰੁਪਏ ਪ੍ਰਤੀ ਕਿੱਲੋ ਅਤੇ ਗੋਭੀ 20 ਰੁਪਏ ਕਿਲੋ ਤੱਕ ਪਹੁੰਚ ਚੁੱਕੀ ਹੈ।

    ਆਮ ਆਦਮੀ ਮਹਿੰਗਾਈ ਦੇ ਬੋਝ ਹੇਠਾਂ ਦੱਬਦਾ ਹੀ ਜਾ ਰਿਹਾ ਹੈ। ਹਾਲਾਂਕਿ ਪੈਟਰੋਲ ਡੀਜ਼ਲ ਦੇ ਮੁੱਲ ਵੱਧਣ ਤੋਂ ਬਾਅਦ ਸਬਜ਼ੀਆਂ ਦੇ ਮੁੱਲ 'ਚ ਭਾਰੀ ਇਜ਼ਾਫਾ ਨਹੀਂ ਦੇਖਣ ਨੂੰ ਮਿਲਿਆ ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੰਡੀ ਦੇ ਵਿਚਾਲੇ ਆਉਣ ਵਾਲੇ ਦਿਨਾਂ ਵਿਚ ਸਬਜ਼ੀਆਂ ਦੇ ਮੁੱਲ ਵੀ ਵੱਧਣਗੇ।
    Published by:rupinderkaursab
    First published:

    Tags: Amritsar, Inflation, Vegetables

    ਅਗਲੀ ਖਬਰ