Home /punjab /

ਸਕੂਲ ਬੱਸਾਂ ਉਤੇ ‘ਚਾਈਲਡ ਹੈਲਪ ਲਾਇਨ’ ਦੇ ਸਟਿਕਰ ਲਗਾਉਣ ਦੀਆਂ ਹਦਾਇਤਾਂ ਜਾਰੀ

ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜ਼ਿਲ੍ਹਾ ਪੱਧਰੀ ‘ਚਾਈਲਡ ਲਾਇਨ ਐਡਵਾਇਜ਼ਰੀ ਬੋਰਡ’ ਦੀ ਮੀਟਿੰਗ ਕਰਦੇ ਹਦਾਇਕ ਕੀਤੀ ਕਿ ਬੱਚਿਆਂ ਦੀ ਸਹਾਇਤਾ ਲਈ ਰਾਸ਼ਟਰ ਪੱਧਰ 'ਤੇ ਚੱਲਦੀ ਹੈਲਪ ਲਾਇਨ ਦੇ ਫੋਨ ਨੰਬਰ 1098 ਨੂੰ ਦਰਸਾਉਂਦੇ ਸਟਿਕਰ ਹਰੇਕ ਸਕੂਲ ਬੱਸ ਉਤੇ ਲਗਾਏ ਜਾਣ, ਤਾਂ ਜੋ ਬੱਚੇ ਲੋੜ ਵੇਲੇ ਕਿਸੇ ਵੀ ਤਰਾਂ ਦੀ ਮਦਦ ਲਈ ਸਹਾਇਤਾ ਮੰਗ ਸਕਣ। ਹਰਪ੍ਰੀਤ ਸੂਦਨ ਨੇ ਕਿਹਾ ਕਿ ਹਰੇਕ ਬੱਚੇ ਨੂੰ ਸਿੱਖਿਆ, ਭੋਜਨ ਦੇਣ ਦੇ ਨਾਲ-ਨਾਲ ਵਿਕਾਸ ਦੇ ਬਰਾਬਰ ਮੌਕੇ ਦੇਣੇ ਵੀ ਸਾਡੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਕੋਈ ਵੀ ਬੱਚਾ ਜਾਂ ਕੋਈ ਹੋਰ ਆਦਮੀ ਕਿਸੇ ਵੀ ਬੱਚੇ ਬਾਬਤ 1098 ਨੰਬਰ ਉਤੇ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਉਨਾਂ ਦੱਸਿਆ ਕਿ ਇਹ ਫ੍ਰੀ ਹੈਲਪ ਲਾਈਨ ਨੰਬਰ 24 ਘੰਟੇ ਕੰਮ ਕਰਦਾ ਹੈ ਅਤੇ ਸਰਕਾਰ ਦੀ ਅਗਵਾਈ ਵਿਚ ਇਸ ਨੰਬਰ ਤੋਂ ਪ੍ਰਾਪਤ ਹੋਏ ਕੇਸਾਂ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਅੰਮ੍ਰਿਤਸਰ ਵਿਚ ਲਾਵਾਰਿਸ ਮਿਲਦੇ ਬੱਚਿਆਂ ਨੂੰ ਕੁੱਝ ਦਿਨ ਠਹਿਰਾਉਣ ਲਈ ਪ੍ਰਬੰਧ ਕੀਤੇ ਜਾਣ, ਤਾਂ ਜੋ ਬੱਚਿਆਂ ਦੇ ਵਾਰਸ ਜਾਂ ਮਾਂ-ਬਾਪ ਦੀ ਭਾਲ ਲਈ ਸਾਡੇ ਕਰਮਚਾਰੀਆਂ ਨੂੰ ਸਮਾਂ ਮਿਲ ਸਕੇ। ਉਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਅਜਿਹੇ ਕੇਸਾਂ ਵਿਚ ਬੱਚਿਆਂ ਦਾ ਮੈਡੀਕਲ ਤਰਜੀਹੀ ਅਧਾਰ ਉਤੇ ਕੀਤਾ ਜਾਵੇ।

ਉਨਾਂ ‘ਚਾਈਲਡ ਲੇਬਰ’ ਦੇ ਕੇਸਾਂ ਵਿਚ ਲਗਾਤਾਰ ਛਾਪੇ ਮਾਰਨ ਲਈ ਵਿਭਾਗ ਨੂੰ ਹਦਾਇਤ ਕਰਦੇ ਕਿਹਾ ਕਿ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਲਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਸਮਾਜ ਵਿਚ ਅਜਿਹਾ ਅਪਰਾਧ ਕਰਨ ਦੀ ਕੋਈ ਜ਼ੁਅਰਤ ਨਾ ਕਰੇ। ਇਸ ਮੌਕੇ ਐਸ ਪੀ ਜਗਜੀਤ ਸਿੰਘ ਵਾਲੀਆ, ਜ਼ਿਲ੍ਹਾ ਸਮਾਜ ਭਲਾਈ ਅਫਸਰ ਅਸੀਸਇੰਦਰ ਸਿੰਘ, ਜ਼ਿਲ੍ਹਾ ਵੈਲਫੇਅਰ ਅਧਿਕਾਰੀ ਸੰਜੀਵ ਮੰਨਣ, ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ, ਸਹਾਇਕ ਲੇਬਰ ਕਮਿਸ਼ਨਰ ਸੰਤੋਖ ਸਿੰਘ, ਜ਼ਿਲ੍ਹਾ ਸੂਚਨਾ ਅਧਿਕਾਰੀ ਰਣਜੀਤ ਸਿੰਘ, ਸੈਕਟਰੀ ਰੈਡ ਕਰਾਸ ਤਜਿੰਦਰ ਰਾਜਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Published by:rupinderkaursab
First published:

Tags: Amritsar, Helpline, Punjab, School