Home /punjab /

ਜੈ ਹੋ ਕਲੱਬ ਨੇ ਬੱਚਿਆਂ ਲਈ ਲਗਾਇਆ ਵੈਕਸੀਨੇਸ਼ਨ ਕੈਂਪ, ਦੇਖੋ ਖਾਸ ਰਿਪੋਰਟ

ਜੈ ਹੋ ਕਲੱਬ ਨੇ ਬੱਚਿਆਂ ਲਈ ਲਗਾਇਆ ਵੈਕਸੀਨੇਸ਼ਨ ਕੈਂਪ, ਦੇਖੋ ਖਾਸ ਰਿਪੋਰਟ

ਜੈ

ਜੈ ਹੋ ਕਲੱਬ ਨੇ ਬੱਚਿਆਂ ਲਈ ਲਗਾਇਆ ਵੈਕਸੀਨੇਸ਼ਨ ਕੈਂਪ

ਅੰਮ੍ਰਿਤਸਰ:  ਦੇਸ਼ ਦੇ ਵਿੱਚ ਇਕ ਵਾਰ ਫਿਰ ਕਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਦੇ ਮੱਦੇਨਜ਼ਰ ਜੈ ਹੋ ਕਲੱਬ ਦੇ ਵੱਲੋਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਸ਼ਹਿਰ ਵਾਸੀਆਂ ਦੇ ਹਿਤ ਦੇ ਲਈ ਜੈ ਹੋ ਕਲੱਬ ਦੇ ਵੱਲੋਂ ਪਹਿਲਾਂ ਵੀ ਕਈ ਅਜਿਹੇ ਉਪਰਾਲੇ ਕੀਤੇ ਗਏ ਹਨ।

  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ:  ਦੇਸ਼ ਦੇ ਵਿੱਚ ਇਕ ਵਾਰ ਫਿਰ ਕਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਦੇ ਮੱਦੇਨਜ਼ਰ ਜੈ ਹੋ ਕਲੱਬ ਦੇ ਵੱਲੋਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਸ਼ਹਿਰ ਵਾਸੀਆਂ ਦੇ ਹਿਤ ਦੇ ਲਈ ਜੈ ਹੋ ਕਲੱਬ ਦੇ ਵੱਲੋਂ ਪਹਿਲਾਂ ਵੀ ਕਈ ਅਜਿਹੇ ਉਪਰਾਲੇ ਕੀਤੇ ਗਏ ਹਨ।

    ਗੱਲਬਾਤ ਕਰਦਿਆਂ ਜੈ ਹੋ ਕਲੱਬ ਦੇ ਪ੍ਰਧਾਨ ਵਿੱਕੀ ਦੱਤਾ ਨੇ ਦੱਸਿਆ ਕਿ ਦੇਸ਼ ਵਿੱਚ ਪਹਿਲਾਂ ਵੀ ਜਦ ਕਰੋਨਾ ਦੀ ਲਹਿਰ ਆਈ ਸੀ ਤਾਂ ਉਸ ਵੇਲੇ ਵੀ ਲੋਕ ਕਰੋਨਾ ਦੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਸੁਰੱਖਿਅਤ ਰਹੇ ਸਨ । ਉਨ੍ਹਾਂ ਕਿਹਾ ਕਿ ਕਰੋਨਾ ਦੇ ਵੱਧਦੇ ਮਾਮਲਿਆਂ ਤੋਂ ਲੋਕ ਸੁਰੱਖਿਅਤ ਰਹਿਣ ਇਸ ਲਈ ਜੈ ਹੋ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਇਸ ਕੈਂਪ ਦੇ ਦੌਰਾਨ 12 ਤੋਂ 14 ਸਾਲ , 15 ਤੋਂ 18 ਸਾਲ ਅਤੇ 18 ਸਾਲ ਤੋਂ ਵਧੇਰੇ ਉਮਰ ਦੇ ਸ਼ਹਿਰ ਵਾਸੀਆਂ ਨੂੰ ਵੈਕਸੀਨ ਲਗਾਈ ਗਈ। ਇਸਦੇ ਨਾਲ ਹੀ ਕਈ ਸ਼ਹਿਰ ਵਾਸੀਆਂ ਨੂੰ ਬੂਸਟਰ ਡੋਜ਼ ਵੀ ਲਗਾਈ ਗਈ।
    Published by:rupinderkaursab
    First published:

    Tags: Amritsar, Corona, Vaccination

    ਅਗਲੀ ਖਬਰ