Home /punjab /

ਰਾਧਾ ਸੁਆਮੀ ਡੇਰੇ ਕੋਲੋ ਵੜੈਚ ਪਿੰਡ ਦੀ ਜ਼ਮੀਨ ਛੁਡਾ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ- ਸਿਰਸਾ

ਰਾਧਾ ਸੁਆਮੀ ਡੇਰੇ ਕੋਲੋ ਵੜੈਚ ਪਿੰਡ ਦੀ ਜ਼ਮੀਨ ਛੁਡਾ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ- ਸਿਰਸਾ

ਰਾਧਾ

ਰਾਧਾ ਸੁਆਮੀ ਡੇਰੇ ਕੋਲੋ ਵੜੈਚ ਪਿੰਡ ਦੀ ਜ਼ਮੀਨ ਛੁਡਾ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ

ਅੰਮ੍ਰਿਤਸਰ: ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਾਅਦੇ ਮੁਤਾਬਕ ਰਾਧਾ ਸੁੁਆਮੀ ਡੇਰਾ ਬਿਆਸ ਵੱਲੋ ਵੜੈਚ ਪਿੰਡ ਦੀ ਦੱਬੀ 80 ਏਕੜ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਦੇਰੀ ਤੋਂ ਖਾਲੀ ਕਰਵਾ ਕੇ ਪੰਚਾਇਤੀ ਦੇ ਹਵਾਲੇ ਕੀਤੀ ਜਾਵੇ । ਜਦ ਕਿ ਹਾਈਕੋਰਟ ਨੇ ਵੀ ਨੋਟਿਸ ਲਿਆ ਹੈ ਕਿ ਫੌਜ ਦੇ ਅਸਲੇ ਦੇ ਡੰਪ ਕੋਲ 1000 ਮੀਟਰ ਦੇ ਘੇਰੇ ਵਿੱਚ ਬਣੀਆਂ ਇਮਾਰਤਾਂ ਨੂੰ ਤੁਰੰਤ ਹਟਾ ਕੇ ਰਿਪੋਰਟ ਕੀਤੀ ਜਾਵੇ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਾਅਦੇ ਮੁਤਾਬਕ ਰਾਧਾ ਸੁੁਆਮੀ ਡੇਰਾ ਬਿਆਸ ਵੱਲੋ ਵੜੈਚ ਪਿੰਡ ਦੀ ਦੱਬੀ 80 ਏਕੜ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਦੇਰੀ ਤੋਂ ਖਾਲੀ ਕਰਵਾ ਕੇ ਪੰਚਾਇਤੀ ਦੇ ਹਵਾਲੇ ਕੀਤੀ ਜਾਵੇ । ਜਦ ਕਿ ਹਾਈਕੋਰਟ ਨੇ ਵੀ ਨੋਟਿਸ ਲਿਆ ਹੈ ਕਿ ਫੌਜ ਦੇ ਅਸਲੇ ਦੇ ਡੰਪ ਕੋਲ 1000 ਮੀਟਰ ਦੇ ਘੇਰੇ ਵਿੱਚ ਬਣੀਆਂ ਇਮਾਰਤਾਂ ਨੂੰ ਤੁਰੰਤ ਹਟਾ ਕੇ ਰਿਪੋਰਟ ਕੀਤੀ ਜਾਵੇ।

  ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸੰਨ 2016 ਵਿੱਚ ਪਿੰਡ ਵੜੈਚ ਦੀ ਕਰੀਬ 80 ਏਕੜ ਜ਼ਮੀਨ ਦਾ ਡੇਰੇ ਦੇ ਕਬਜ਼ੇ ਵਿੱਚੋ ਛੁਡਾ ਕੇ ਤੁਰੰਤ ਪੰਚਾਇਤ ਦੇ ਹਵਾਲੇ ਕਰਨ ਦਾ ਹਾਈਕੋਰਟ ਦਾ ਆਦੇਸ਼ ਵੀ ਲਾਗੂ ਨਹੀਂ ਹੋ ਸਕਿਆ । ਅਤੇ ਅਦਾਲਤ ਦੇ ਹੁਕਮਾਂ ਦਾ ਜ਼ਿਲ੍ਹਾ ਪ੍ਰਸ਼ਾਸਨ ‘ਤੇ ਵੀ ਕੋਈ ਅਸਰ ਨਹੀਂ ਹੋਇਆ ਜਿਸ ਕਾਰਨ ਇਹ ਜ਼ਮੀਨ ਸਿਆਸੀ ਦਬਾਅ ਕਾਰਨ ਡੇਰੇ ਦੇ ਹੀ ਕਬਜ਼ੇ ਵਿੱਚ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਨਣ 'ਤੇ ਇਹ ਜ਼ਮੀਨ ਬਿਨਾਂ ਕਿਸੇ ਦੇਰੀ ਦੇ ਪੰਚਾਇਤ ਦੇ ਹਵਾਲੇ ਕੀਤੀ ਜਾਵੇਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।

  Published by:rupinderkaursab
  First published:

  Tags: Amritsar, Punjab