ਨਿਤੀਸ਼ ਸਭਰਵਾਲ, ਅੰਮ੍ਰਿਤਸਰ:
ਨਹਿਰੂ ਯੁਵਾ ਕੇਂਦਰ ਵੱਲੋਂ ਪੂਰੇ ਦੇਸ਼ ਵਿੱਚ 1 ਅਕਤੂਬਰ ਤੋਂ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਸੀ ਜੋ ਕਿ 31 ਅਕਤੂਬਰ ਤੱਕ ਚਲਾਇਆ ਜਾਣਾ ਸੀ । ਇਸ ਦੌਰਾਨ ਆਖ਼ਰੀ ਦਿਨ ਅੰਮ੍ਰਿਤਸਰ ਦੇ ਕੰਪਨੀ ਬਾਗ ਵਿੱਚ ਨਹਿਰੂ ਯੁਵਾ ਕੇਂਦਰ ਵੱਲੋਂ ਸਫ਼ਾਈ ਅਭਿਆਨ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਂਸ਼ਾ ਮੁਹਾਵਰਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੇ ਦੇਸ਼ ਦੇ ਜ਼ਿਲ੍ਹਿਆਂ ਵਿੱਚ ਅਭਿਆਨ ਕੈਂਪ ਨਹਿਰੂ ਯੁਵਾ ਕੇਂਦਰ ਵੱਲੋਂ ਚਲਾਇਆ ਗਿਆ ।
ਇਸ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਪਲਾਸਟਿਕ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ । ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸਫਾਈ ਅਭਿਆਨ ਪ੍ਰੋਗਰਾਮ ਦੇ ਨਾਲ ਇਹ ਅੱਜ ਸਾਡਾ ਆਖ਼ਰੀ ਪ੍ਰੋਗਰਾਮ ਹੈ ਅਤੇ ਇਸ ਬਿਆਨ ਰਾਹੀਂ ਸਾਡਾ ਟਾਰਗੇਟ ਸੀ ਕਿ ਪਚੱਤਰ ਲੱਖ ਕਿਲੋ ਪਲਾਸਟਿਕ ਇਕੱਠਾ ਕਰਨਾ ਹੈ ਜਦਕਿ ਸੀ ਉਸ ਤੋਂ ਜ਼ਿਆਦਾ ਇਕੱਠਾ ਕਰ ਚੁੱਕੇ ਹਾਂ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Environment, Pollution, Punjab, Swachh Bharat Mission