Home /punjab /

ਦੀਵਾਲੀ ‘ਤੇ ਪਟਾਕੇ ਚਲਾਉਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਗਾਈਡਲਾਈਨਜ਼ ਜਾਰੀ

ਦੀਵਾਲੀ ‘ਤੇ ਪਟਾਕੇ ਚਲਾਉਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਗਾਈਡਲਾਈਨਜ਼ ਜਾਰੀ

ਦਿਵਾਲੀ ਮੌਕੇ ਕੇਵਲ ਗਰੀਨ ਪਟਾਕੇ ਹੀ ਚਲਾਏ ਜਾਣਗੇ- ਜ਼ਿਲ੍ਹਾ ਮੈਜਿਸਟਰੇਟ

ਦਿਵਾਲੀ ਮੌਕੇ ਕੇਵਲ ਗਰੀਨ ਪਟਾਕੇ ਹੀ ਚਲਾਏ ਜਾਣਗੇ- ਜ਼ਿਲ੍ਹਾ ਮੈਜਿਸਟਰੇਟ

ਆਗਾਮੀ ਆ ਰਹੇ ਤਿਉਹਾਰ ਜਿਸ ਵਿੱਚ ਦਿਵਾਲੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ, ਕ੍ਰਿਸ਼ਮਿਸ ਅਤੇ ਨਵਾਂ ਸਾਲ ਵੀ ਸ਼ਾਮਿਲ ਹਨ, ਇਨ੍ਹਾਂ ਤਿਉਹਾਰਾਂ ਦੇ ਜਸ਼ਨਾਂ ਮੌਕੇ ਹੁੰਦੀ ਆਤਿਸ਼ਬਾਜੀ ਜੋ ਕਿ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦੀ ਹੈ । ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਰੂਹੀ ਦੁੱਗ ਨੇ ਵਿਸ਼ੇਸ ਨਿਰਦੇਸ਼ ਜਾਰੀ ਕੀਤੇ ਹਨ

ਹੋਰ ਪੜ੍ਹੋ ...
  • Share this:

    ਨਿਤੀਸ਼ ਸਭਰਵਾਲ, ਅੰਮ੍ਰਿਤਸਰ:

    ਆਗਾਮੀ ਆ ਰਹੇ ਤਿਉਹਾਰਜਿਸ ਵਿੱਚ ਦਿਵਾਲੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ, ਕ੍ਰਿਸ਼ਮਿਸ ਅਤੇ ਨਵਾਂ ਸਾਲ ਵੀ ਸ਼ਾਮਿਲ ਹਨ, ਇਨ੍ਹਾਂ ਤਿਉਹਾਰਾਂ ਦੇ ਜਸ਼ਨਾਂ ਮੌਕੇ ਹੁੰਦੀ ਆਤਿਸ਼ਬਾਜੀ ਜੋ ਕਿ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦੀ ਹੈ । ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਰੂਹੀ ਦੁੱਗ ਨੇ ਵਿਸ਼ੇਸ ਨਿਰਦੇਸ਼ ਜਾਰੀ ਕੀਤੇ ਹਨ । ਜਿਸ ਤਹਿਤ ਇੰਨਾਂ ਤਿਉਹਾਰਾਂ ਮੌਕੇ ਕੇਵਲ ਗਰੀਨ ਪਟਾਕੇ ਜੋ ਕਿ ਬੇਰੀਅਮ ਸਾਲਟ, ਕੰਪਾਊਂਡਸ ਆਫ ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੈਡ, ਸਟਰੋਟੀਅਮ ਅਤੇ ਕਰੋਮੇਟ ਤੋਂ ਰਹਿਤ ਹੋਣਗੇ ਹੀ ਚਲਾਏ ਅਤੇ ਵੇਚੇ ਜਾ ਸਕਣਗੇ।

    ਪਿ੍ੰਸੀਪਲ ਸਕੱਤਰ ਡਿਪਾਰਮੈਂਟ ਆਫ ਸਾਇੰਸ, ਤਕਨਾਲੋਜੀ ਅਤੇ ਵਾਤਵਰਣ ਵਿਭਾਗ ਵੱਲੋਂ ਕੋਵਿਡ-19 ਦੇ ਚੱਲਦੇ ਅਤੇ ਆਉਣ ਵਾਲੇ ਸਰਦੀਆਂ ਦੇ ਮੌਸਮ ਵਿਚ ਬਜ਼ੁਰਗਾਂ, ਬੱਚਿਆਂ ਅਤੇ ਆਮ ਲੋਕਾਂ ਨੂੰ ਸਾਹ ਲੈਣ ਦੀ ਤਕਲੀਫ ਨੂੰ ਧਿਆਨ ਵਿਚ ਰੱਖਦੇ ਹੋਏ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਡਾ. ਦੁੱਗ ਨੇ ਜਾਰੀ ਕੀਤੇ ਹੁਕਮਾਂ ਵਿੱਚ ਦੱਸਿਆ ਕਿ ਗਰੀਨ ਪਟਾਕਿਆਂ ਦੀ ਵਿਕਰੀ ਕੇਵਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੇ ਵਿਕਰੇਤਾ ਹੀ ਕਰ ਸਕਣਗੇ। ਇਸ ਤੋਂ ਇਲਾਵਾ ਪਟਾਕਿਆਂ ਦੀ ਵਿਕਰੀ ਅਤੇ ਭੰਡਾਰਨ ਉਤੇ ਮਨਾਹੀ ਰਹੇਗੀ। ਕੋਈ ਵੀ ਲਾਇਸੈਂਸ ਧਾਰਕ ਪਟਾਕਾ ਵਿਕਰੇਤਾ ਗਰੀਨ ਪਟਾਕਿਆਂ ਤੋਂ ਬਿਨਾਂ ਜਿਵੇਂ ਕਿ ਲੜੀਆਂ ਅਤੇ ਹੋਰ ਪਟਾਕੇ ਜਿੰਨਾਂ ਵਿੱਚ ਉਕਤ ਦਰਸਾਏ ਕੈਮੀਕਲ ਸ਼ਾਮਿਲ ਹਨ, ਨੂੰ ਨਾ ਤਾਂ ਭੰਡਾਰ ਕਰ ਸਕਣਗੇ, ਨਾ ਪ੍ਰਦਰਸ਼ਤ ਕਰਨਗੇ ਅਤੇ ਨਾ ਹੀ ਵੇਚ ਸਕਣਗੇ।

    ਇਸ ਤੋਂ ਇਲਾਵਾ ਕੋਈ ਵੀ ਈ-ਕਾਮਰਸ ਵੈਬਸਾਇਟ ਜਿਵੇਂ ਕਿ ਐਮਾਜਾਨ, ਫਲਿਪ ਕਾਰਟ ਜਾਂ ਹੋਰ ਆਨ-ਲਾਇਨ ਸਾਈਟਾਂ ਪਟਾਕੇ ਵੇਚ ਨਹੀਂ ਸਕਣਗੀਆਂ । ਜਾਰੀ ਕੀਤੇ ਹੁਕਮਾਂ ਵਿਚ ਉਨਾਂ ਸਪੱਸ਼ਟ ਕੀਤਾ ਕਿ ਗਰੀਨ ਪਟਾਕੇ ਚਲਾਉਣ ਲਈ ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਾਮ 9 ਵਜੇ ਤੋਂ ਰਾਤ 10 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰਾਂ ਕ੍ਰਿਸਮਿਸ ਮੌਕੇ 25-26 ਦਸੰਬਰ ਦੀ ਰਾਤ 11 ਵੱਜਕੇ 55 ਮਿੰਟ ਤੋਂ ਅੱਧੀ ਰਾਤ ਸਾਢੇ ਬਾਰਾਂ ਵਜੇ ਤੱਕ ਦਾ ਸਮਾਂ ਪਟਾਕੇ ਚਲਾਏ ਜਾ ਸਕਣਗੇ। ਇਸ ਤੋਂ ਇਲਾਵਾ ਨਵੇਂ ਸਾਲ ਮੌਕੇ 31 ਦਸੰਬਰ 2021 ਦੀ ਰਾਤ ਅਤੇ 1 ਜਨਵਰੀ 2022 ਦੀ ਸਵੇਰ ਤੜਕੇ 11 ਵੱਜਕੇ 55 ਮਿੰਟ ਤੋਂ ਅੱਧੀ ਰਾਤ ਸਾਢੇ ਬਾਰਾਂ ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ।

    Published by:Amelia Punjabi
    First published:

    Tags: Amritsar, Cracker, Diwali 2021, Punjab