• Home
 • »
 • News
 • »
 • punjab
 • »
 • AMRITSAR PAPER ARTIST SPEAKS OF WOMEN RIGHTS THROUGH PAPER MODEL

ਅੰਮ੍ਰਿਤਸਰ ਦੇ ਪੇਪਰ ਆਰਟਿਸਟ ਨੇ ਪੇਪਰ ਮਾਡਲ ਰਾਹੀਂ ਔਰਤਾਂ ’ਤੇ ਜ਼ੁਲਮਾਂ ਵਿਰੁੱਧ ਆਵਾਜ ਕੀਤੀ ਬੁਲੰਦ

ਅੰਮ੍ਰਿਤਸਰ ਦੇ ਪੇਪਰ ਆਰਟਿਸਟ ਨੇ ਪੇਪਰ ਮਾਡਲ ਰਾਹੀਂ ਔਰਤਾਂ ’ਤੇ ਜ਼ੁਲਮਾਂ ਵਿਰੁੱਧ ਆਵਾਜ ਕੀਤੀ ਬੁਲੰਦ

ਅੰਮ੍ਰਿਤਸਰ ਦੇ ਪੇਪਰ ਆਰਟਿਸਟ ਨੇ ਪੇਪਰ ਮਾਡਲ ਰਾਹੀਂ ਔਰਤਾਂ ’ਤੇ ਜ਼ੁਲਮਾਂ ਵਿਰੁੱਧ ਆਵਾਜ ਕੀਤੀ ਬੁਲੰਦ

 • Share this:
  ਅੰਮ੍ਰਿਤਸਰ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਆਪਣੇ ਆਰਟ ਤੇ ਕਲਾ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਆਪਣੀਂ ਇੱਕ ਵੱਖਰੀ ਜਗ੍ਹਾ ਬਣਾਈ ਹੈ ਤੇ ਹਮੇਸ਼ਾ ਹੀ ਆਪਣੀ ਕਲਾ ਦੇ ਨਾਲ ਚਰਚਾ ਵਿਚ ਰਹਿੰਦੇ ਹਨ। ਭਾਵੇਂ ਉਹ ਕਲਾਕਾਰੀ ਧਾਰਮਿਕ, ਸੱਭਿਆਚਾਰਕ ਤੇ ਸੋਸ਼ਲ ਕੰਮਾਂ ਦੇ ਵਿਚ ਕਿਉਂ ਨਾ ਹੋਵੇ, ਅੱਜ ਇੱਕ ਸਮਾਜ ਨੂੰ ਚੰਗੀ ਸੇਧ ਦੇਣ ਵਾਲਾ ਇੱਕ ਚੰਗਾ ਸੰਦੇਸ਼ ਲੋਕਾਂ ਤੱਕ ਪਹੁਚਾਉਣ ਦਾ ਉਪਰਾਲਾ ਕਰ ਰਿਹਾ ਹੈ।

  ਬੀਤੀ ਦਿਨੀਂ ਹੈਦਰਾਬਾਦ ਵਿਚ ਮਹਿਲਾ ਡਾਕਟਰ ਨਾਲ ਚਾਰ ਆਦਮੀਆਂ ਵੱਲੋਂ ਗੈਂਗ ਰੇਪ ਕੀਤਾ ਗਿਆ ਸੀ।। ਇਸ ਦੇ ਰੋਸ ਵਜੋਂ ਲੋਕਾਂ ਵਿਚ ਗੁੱਸਾ ਤੇ ਇੱਕ ਸੋਗ ਦੀ ਲਹਿਰ ਬਣੀ ਹੋਈ ਸੀ। ਹੈਦਰਾਬਾਦ ਦੀ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਜਦੋਂ ਉਸ ਜਗ੍ਹਾ ਉਤੇ ਜਿਥੇ ਇਹਨਾਂ ਦੋਸ਼ੀਆਂ ਵੱਲੋਂ ਗੈਂਗਰੇਪ ਕੀਤਾ ਗਿਆ ਸੀ, ਪੁੱਛਗਿੱਛ ਦੇ ਦੌਰਾਨ ਚਾਰੇ ਦੋਸ਼ੀਆਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤੁਰਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸੇ ਸਮੇਂ ਇਹਨਾਂ ਬਲਾਤਕਾਰੀਆਂ ਦਾ ਐਨਕਾਉਂਟਰ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

  ਗੁਰਪ੍ਰੀਤ ਨੇ ਇਸ ਵਾਰੀ ਵੀ ਆਪਣੀ ਕਲਾ ਦੇ ਨਾਲ ਇੱਕ ਪੇਪਰ ਦੇ ਨਾਲ ਮਾਡਲ ਤਿਆਰ ਕੀਤਾ ਹੈ ਜਿਸ ਵਿਚ ਇਹ ਮਾਡਲ ਦਰਸਾਉਂਦਾ ਹੈ ਕੇ ਭਾਰਤ ਵਿਚ ਸਾਰੀਆਂ ਔਰਤਾਂ ਆਪਣੀ ਸੁਰੱਖਿਆ ਮੰਗ ਰਹੀਆਂ ਹਨ। ਗੁਰਪੀਤ ਸਿੰਘ ਨੇ ਅਪੀਲ ਕੀਤੀ ਕੇ ਪੁਲਿਸ ਤੇ ਪ੍ਰਸ਼ਾਸ਼ਨ ਵੀ ਇਸ ਵੱਲ ਧਿਆਨ ਦੇਣ ਜਿਸ ਨਾਲ ਕ੍ਰਾਈਮ ਉਤੇ ਕਾਬੂ ਪਾਇਆ ਜਾਵੇ। ਇਹ ਮਾਡਲ ਔਰਤਾਂ ਦੀ ਮੌਜੂਦਾ ਸਮੇਂ ਵਿਚ ਸਥਿਤੀ ਤੇ ਅਜਿਹੀ ਹੈਵਾਨਗੀ ਵਾਲੀ ਸੋਚ ਉਤੇ ਸੱਟ ਮਾਰਦਾ ਹੈ।
  First published: