Home /punjab /

ਮੰਗਾਂ ਨੂੰ ਲੈ ਕੇ ਪਟਵਾਰੀ ਤੇ ਕਾਨੂੰਗੋ ਸ਼ੁੱਕਰਵਾਰ ਨੂੰ ਮੋਹਾਲੀ 'ਚ ਕਰਨਗੇ ਰੋਸ ਰੈਲੀ

ਮੰਗਾਂ ਨੂੰ ਲੈ ਕੇ ਪਟਵਾਰੀ ਤੇ ਕਾਨੂੰਗੋ ਸ਼ੁੱਕਰਵਾਰ ਨੂੰ ਮੋਹਾਲੀ 'ਚ ਕਰਨਗੇ ਰੋਸ ਰੈਲੀ

ਮੰਗਾਂ ਨੂੰ ਲੈ ਕੇ ਪਟਵਾਰੀ ਤੇ ਕਾਨੂੰਗੋ ਕਰਮਚਾਰੀ 3 ਸਤੰਬਰ ਨੂੰ ਕਰਨਗੇ ਮੋਹਾਲੀ 'ਚ ਰੋਸ ਰੈਲੀ

ਮੰਗਾਂ ਨੂੰ ਲੈ ਕੇ ਪਟਵਾਰੀ ਤੇ ਕਾਨੂੰਗੋ ਕਰਮਚਾਰੀ 3 ਸਤੰਬਰ ਨੂੰ ਕਰਨਗੇ ਮੋਹਾਲੀ 'ਚ ਰੋਸ ਰੈਲੀ

ਪਟਵਾਰੀਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਵਿਸ਼ਾਲ ਰੋਸ ਰੈਲੀ ਵਾਈਪੀਐਸ ਚੌਂਕ ਮੁਹਾਲੀ ਵਿਖੇ ਕੀਤੀ ਜਾਵੇਗੀ। ਉਸੇ ਦਿਨ ਦੁਪਿਹਰ 12 ਵਜੇ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ।

 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: 'ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ  ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਕੋਹਾਲੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਐਲਾਨ ਕੀਤਾ ਗਿਆ ਕਿ ਪਟਵਾਰੀ ਅਤੇ ਕਾਨੂੰਗੋ 1 ਸਤੰਬਰ 2021 ਤੋਂ ਫਰਦ ਕੇਂਦਰਾਂ ਦਾ ਬਾਈਕਾਟ ਕਰ ਕੇ ਲੈਂਡ ਰਿਕਾਰਡ ਮੈਨੂਅਲ ਅਨੁਸਾਰ ਆਪਣੀ ਕਲਮੀ ਕੰਮ ਕਰਨਗੇ।

  ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਅਤੇ ਸਾਝੀਆਂ ਵਿਭਾਗੀ ਮੰਗਾਂ ਦੀ ਪੂਰਤੀ ਲਈ ਮਿਤੀ 3 ਸਤੰਬਰ ਸ਼ੁੱਕਰਵਾਰ ਨੂੰ ਜ਼ਿਲ੍ਹਾ ਪੱਧਰੀ 'ਤੇ ਲੱਗਣ ਵਾਲਾ ਧਰਨਾ ਮੁਲਤਵੀ ਕੀਤਾ ਗਿਆ। ਹੁਣ ਪਟਵਾਰੀਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ  ਵਿਸ਼ਾਲ ਰੋਸ ਰੈਲੀ ਵਾਈਪੀਐਸ ਚੌਂਕ ਮੁਹਾਲੀ ਵਿਖੇ ਕੀਤੀ ਜਾਵੇਗੀ। ਉਸੇ ਦਿਨ ਦੁਪਿਹਰ 12 ਵਜੇ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ, ਜਿਸ ਵਿੱਚ ਮੌਜੂਦਾ ਪਟਵਾਰੀ, ਕਾਨੂੰਗੋ, ਸੇਵਾਮੁਕਤ ਪਟਵਾਰੀ, ਕਾਨੂੰਗੋ ਆਦਿ ਕਰਮਚਾਰੀ ਦਫਤਰ ਡਿਪਟੀ ਕਮਿਸ਼ਨਰ, ਨੰਬਰਦਾਰ, ਚੌਕੀਦਾਰ, ਕਿਸਾਨ ਯੂਨੀਅਨਾਂ ਆਦਿ ਸ਼ਾਮਿਲ ਹੋਣਗੀਆਂ।

  ਇਸ ਮੀਟਿੰਗ ਵਿੱਚ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਤੋਂ ਇਲਾਵਾ ਹਰਪ੍ਰੀਤ ਸਿੰਘ ਕੋਹਾਲੀ, ਹਰਪਾਲ ਸਿੰਘ ਸਮਰਾ, ਹਰਜਿੰਦਰ ਕੁਮਾਰ ਸ਼ਰਮਾ, ਸਵਿੰਦਰਜੀਤ ਦੋਸਾਂਝ, ਚਾਨਣ ਸਿੰਘ ਖਹਿਰਾ, ਰਣਜੀਤ ਸਿੰਘ , ਰਣਜੀਤ ਸਿੰਘ, ਨਰਿੰਦਰ ਕੁਮਾਰ  ਸੋਰਵ ਸਰਮਾ, ਕਰਤਾਰ ਸਿੰਘ ਲਹਿਰੀ ਆਦਿ ਹਾਜ਼ਰ ਸਨ।
  Published by:Krishan Sharma
  First published:

  Tags: Amritsar, Mohali, Patwari, Protest, Protest march, Protests, Punjab government, Rally

  ਅਗਲੀ ਖਬਰ