Home /News /punjab /

ਅੰਮ੍ਰਿਤਸਰ ਪੁਲਸ ਨੇ ਏਅੇੈਸਆਈ ਹਰਭਜਨ ਸਿੰਘ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਪੁਲਸ ਨੇ ਏਅੇੈਸਆਈ ਹਰਭਜਨ ਸਿੰਘ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਪੁਲਸ ਨੇ ਏਅੇੈਸਆਈ ਹਰਭਜਨ ਸਿੰਘ ਨੂੰ ਕੀਤਾ ਗ੍ਰਿਫਤਾਰ (file photo)

ਅੰਮ੍ਰਿਤਸਰ ਪੁਲਸ ਨੇ ਏਅੇੈਸਆਈ ਹਰਭਜਨ ਸਿੰਘ ਨੂੰ ਕੀਤਾ ਗ੍ਰਿਫਤਾਰ (file photo)

ਬੀਤੇ ਦਿਨ ਏਐਸਆਆਈ ਦੀ ਸਰਵਿਸ ਰਿਵਾਲਵਰ 'ਚੋਂ ਚੱਲੀ ਗੋਲੀ ਨਾਲ ਨੌਜਵਾਨ ਅੰਕੁਸ਼ ਦੀ ਮੌਤ ਹੋ ਹੋਈ ਸੀ। ਪੁਲਿਸ ਨੇ ਇਰਾਦਾ ਕਤਲ ਦੇ ਕੇਸ ਨੂੰ ਕਤਲ ਦੇ ਕੇਸ 'ਚ ਬਦਲ ਕੇ ਕੇਸ ਦਰਜ ਕੀਤਾ ਹੈ।

  • Share this:

ਅੰਮ੍ਰਿਤਸਰ-  ਅੰਮ੍ਰਿਤਸਰ ਪੁਲਿਸ ਨੇ ਏਅੇੈਸਆਈ ਹਰਭਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ  ਬੀਤੇ ਦਿਨ ਏਐਸਆਆਈ ਦੀ ਸਰਵਿਸ ਰਿਵਾਲਵਰ 'ਚੋਂ ਚੱਲੀ ਗੋਲੀ ਨਾਲ ਨੌਜਵਾਨ ਅੰਕੁਸ਼ ਦੀ ਮੌਤ ਹੋ ਹੋਈ ਸੀ। ਪੁਲਿਸ ਨੇ ਇਰਾਦਾ ਕਤਲ ਦੇ ਕੇਸ ਨੂੰ ਕਤਲ ਦੇ ਕੇਸ 'ਚ ਬਦਲ ਕੇ ਕੇਸ ਦਰਜ ਕੀਤਾ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ  ਪ੍ਰਦਰਸ਼ਨਕਾਰੀਆਂ ਸਾਹਮਣੇ ਪੁਲਿਸ ਦਾ ਪੱਖ ਰੱਖਿਆ।ਏ.ਐਸ.ਆਈ ਗੋਲੀਬਾਰੀ ਦੇ ਮਾਮਲੇ ਵਿੱਚ ਏ.ਸੀ.ਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਜਿਸ ਰਿਵਾਲਵਰ ਤੋਂ ਗੋਲੀ ਚਲਾਈ ਗਈ ਸੀ, ਉਹ ਹਰਭਜਨ ਸਿੰਘ ਦਾ ਸਰਵਿਸ ਰਿਵਾਲਵਰ ਸੀ। ਬੀਤੇ ਦਿਨ ਵਾਪਰੀ ਘਟਨਾ ਤੋਂ ਬਾਅਦ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੰਕੁਸ਼ ਦੀ ਮੌਤ ਤੋਂ ਬਾਅਦ ਹੁਣ ਧਾਰਾ 307 ਹਰਭਜਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਏਐਸਆਈ ਨਾਲ ਦੁਕਾਨ ਵਿੱਚ ਦਿਖਾਈ ਦੇਣ ਵਾਲਾ ਨੌਜਵਾਨ ਉਸ ਦਾ ਪੁੱਤਰ ਨਹੀਂ ਸਗੋਂ ਥਾਣੇ ਦਾ ਸੇਵਾਦਾਰ ਸੀ। ਇਸ ਤੋਂ ਇਲਾਵਾ 2 ਮੋਬਾਈਲ ਖੋਹਣ ਵਾਲੇ ਨੌਜਵਾਨਾਂ ਬਾਰੇ ਪਤਾ ਲਗਾ ਕੇ ਚੋਰੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਬੀਤੀ ਸ਼ਾਮ ਨੂੰ  ਅੰਮ੍ਰਿਤਸਰ ਦੇ ਮੋਬਾਇਲਾਂ ਵਾਲੀ ਮਾਰਕਿਟ ਲਿਬਰਟੀ ਮਾਰਕੀਟ ਵਿੱਚ  ਇੱਕ ਦੁਕਾਨ ਦੇ ਉਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਪੁਲਸ ਕਰਮਚਾਰੀ ਅੰਮ੍ਰਿਤਸਰ ਲਿਬਰਟੀ ਮਾਰਕਿਟ ਵਿੱਚ ਇੱਕ ਦੁਕਾਨ ਦੇ ਉੱਪਰ ਮੋਬਾਇਲ ਖਰੀਦਣ ਜਾਂਦਾ ਹੈ ਤਾਂ ਉਹ ਆਪਣਾ ਸਰਕਾਰੀ ਰਿਵਾਲਵਰ ਦੁਕਾਨਦਾਰ ਦੇ ਕਾਉਂਟਰ ਦੇ ਉੱਤੇ ਰੱਖ ਦਿੰਤਾ ਸੀ, ਜਿਸ ਤੋਂ ਬਾਅਦ ਉੱਥੇ ਰਿਵਾਲਵਰ 'ਚੋਂ ਗੋਲੀ ਚੱਲੀ ਅਤੇ ਦੁਕਾਨਦਾਰ ਅੰਕੁਸ਼ ਨਾਮਕ ਨੌਜਵਾਨ ਦੇ ਗੋਲੀ ਲੱਗਦੀ ਹੈ ਜਿਸ ਨਾਲ ਉਹ ਬੁਰੀ ਤਰੀਕੇ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਕਿ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।

Published by:Ashish Sharma
First published:

Tags: Amritsar, Asi, Crime news, Police arrested accused, Punjab Police