Home /News /punjab /

ਅੰਮ੍ਰਿਤਸਰ : ਨਕਲੀ IFS ਅਫ਼ਸਰ ਗ੍ਰਿਫ਼ਤਾਰ, ਹੂਟਰ ਲੱਗੀ ਗੱਡੀ 'ਚੋਂ ਮਿਲਿਆ ਇਹ ਸਮਾਨ

ਅੰਮ੍ਰਿਤਸਰ : ਨਕਲੀ IFS ਅਫ਼ਸਰ ਗ੍ਰਿਫ਼ਤਾਰ, ਹੂਟਰ ਲੱਗੀ ਗੱਡੀ 'ਚੋਂ ਮਿਲਿਆ ਇਹ ਸਮਾਨ

ਅੰਮ੍ਰਿਤਸਰ : ਨਕਲੀ IFS ਅਫ਼ਸਰ ਗ੍ਰਿਫ਼ਤਾਰ, ਹੂਟਰ ਲੱਗੀ ਗੱਡੀ 'ਚੋਂ ਮਿਲਿਆ ਇਹ ਸਮਾਨ

ਅੰਮ੍ਰਿਤਸਰ : ਨਕਲੀ IFS ਅਫ਼ਸਰ ਗ੍ਰਿਫ਼ਤਾਰ, ਹੂਟਰ ਲੱਗੀ ਗੱਡੀ 'ਚੋਂ ਮਿਲਿਆ ਇਹ ਸਮਾਨ

Amritsar police arrested fake IFS officer-ਅੰਮ੍ਰਿਤਸਰ ਦੀ ਰਾਮਬਾਗ ਪੁਲਿਸ ਨੇ IFS ਫਰਜ਼ੀ ਅਫਸਰ ਕਰਨਕ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੁਲਜ਼ਮ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 • Share this:

  ਅੰਮ੍ਰਿਤਸਰ ਪੁਲਿਸ ਨੇ ਨਕਲੀ IFS ਅਫਸਰ ਨੂੰ ਗ੍ਰਿਫਤਾਰ ਕੀਤਾ ਹੈ। ਫੜ੍ਹੇ ਗਏ ਨੌਜਵਾਨ ਦਾ ਨਾਮ ਕਰਨਕ ਵਰਮਾ ਹੈ। ਮੁਲਜ਼ਮ ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਅੰਮ੍ਰਿਤਸਰ ਦੀ ਰਾਮਬਾਗ ਪੁਲਿਸ ਨੇ IFS ਫਰਜ਼ੀ ਅਫਸਰ ਕਰਨਕ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੁਲਜ਼ਮ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਕਰਨਕ ਵਰਮਾ ਲੋਕਾਂ ਨੂੰ ਫਰਜ਼ੀ ਆਈ.ਐਫ.ਐਸ. ਅਫਸਰ ਦੱਸ ਕੇ ਧਮਕੀਆਂ ਦਿੰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਕਾਰ ਦੀ ਚੈਕਿੰਗ ਦੌਰਾਨ ਚਾਰ ਪਾਸਪੋਰਟ ਵੀ ਮਿਲੇ ਹਨ। ਇਹ ਪਾਸਪੋਰਟ ਹੋਰਨਾਂ ਲੋਕਾਂ ਦੇ ਹਨ।

  ਇਸ ਨੌਜਵਾਨ ਕੋਲੋਂ ਲੋਗੋ ਆਈ-ਕਾਰਡ ਵੀ ਬਰਾਮਦ ਹੋਇਆ ਹੈ, ਜਿਸ 'ਤੇ ਭਾਰਤ ਸਰਕਾਰ ਲਿਖਿਆ ਹੋਇਆ ਹੈ ਅਤੇ ਜਿਸ ਗੱਡੀ 'ਚ ਨੌਜਵਾਨ ਘੁੰਮ ਰਿਹਾ ਸੀ, ਉਸ 'ਤੇ ਵੀ ਲਾਈਟ ਲੱਗੀ ਹੋਈ ਸੀ।

  ਸਬ ਇੰਸਪੈਕਟਰ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ, ਉਸਦਾ ਕਹਿਣਾ ਹੈ ਕਿ ਗਾਡੀਬਾਕ ਨੰਬਰ ਹਰਿਆਣਾ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  Published by:Sukhwinder Singh
  First published:

  Tags: Amritsar, Fake officer, Punjab Police