ਅੰਮ੍ਰਿਤਸਰ : ਦਸਤਾਰ ਲਾਹ ਕੇ ਵਾਲਾਂ ਤੋਂ ਫੜ੍ਹ ਪੁਲਿਸ ਨੇ ਪੱਤਰਕਾਰ ਦੀ ਕੀਤੀ ਕੁੱਟਮਾਰ, ਹੋ ਰਹੀ ਨਿੰਦਾ.. ਅੰਮ੍ਰਿਤਸਰ : ਵਿਜੇ ਨਗਰ ਪੁਲਿਸ ਥਾਣੇ 'ਚ ਉਸ ਵੇਲੇ ਹਾਲਾਤ ਤਣਾਅਪੂਰਨ ਬਣ ਗਏ, ਜਦੋਂ ਪੁਲਿਸ ਮੁਲਾਜਮ ਨੇ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕਰਦਿਆਂ ਉਸਦੀ ਦਸਤਾਰ ਲਾਹ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੀੜਤ ਵਿਅਕਤੀ ਇੱਕ ਚੈਨਲ ਦਾ ਪੱਤਰਕਾਰ ਹੈ, ਜੋ ਕਿ ਥਾਣੇ 'ਚ ਦੋ ਧਿਰਾਂ ਵਿਚਾਲੇ ਰਾਜ਼ੀਨਾਮੇ ਦੌਰਾਨ ਹੋਏ ਝਗੜੇ ਨੂੰ ਕਵਰ ਕਰਨ ਲਈ ਪਹੁੰਚਿਆ ਸੀ। ਦਰਅਸਲ ਇੱਥੇ, ਨੂੰਹ-ਸੱਸ ਦੇ ਘਰੇਲੂ ਝਗੜੇ ਨੂੰ ਲੈ ਕੇ ਦੋਵੇਂ ਧਿਰਾਂ ਪੁਲਿਸ ਦੇ ਸਾਹਮਣੇ ਹੀ ਇੱਕ ਦੂਜੇ ਨਾਲ ਕੁੱਟਮਾਰ ਕਰਨ ਲੱਗ ਗਈਆਂ ਸਨ। ਉਥੇ ਹੀ ਥਾਣਾ ਇੰਚਾਰਜ ਨੇ ਮਾਮਲੇ ਦੀ ਜਾਂਚ ਕਰਨ ਮਗਰੋਂ ਕਾਰਵਾਈ ਕਰਨ ਦੀ ਗੱਲ ਆਖੀ ਹੈ। ਨੌਜਵਾਨ ਪੱਤਰਕਾਰ ਦੀ ਦਸਤਾਰ ਲਾਹ ਕੇ ਕੁੱਟਮਾਰ ਕਰਨ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਾਰੇ ਪਾਸੇ ਨਿੰਦਾ ਹੋ ਰਹੀ ਹੈ।
ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ
ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਵੀਡੀਓ ਟਵੀਟਰ ਉੱਤੇ ਸ਼ੇਅਰ ਕਰਕੇ ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸਿਰਸਾ ਨੇ ਟਵੀਟ ਕਰਦਿਆ ਲਿਖਿਆ-ਸਿੱਖ ਸਾਥੀ ਦੀ ਦਸਤਾਰ ਦੀ ਬੇਅਦਬੀ ਕਰਦਾ ਸਿੱਖ ਪੁਲਿਸ ਅਫਸਰ !!@PunjabPoliceInd, ਜਾਪਦਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਸਾਰੀਆਂ ਨੈਤਿਕਤਾ ਅਤੇ ਅਨੁਸ਼ਾਸਨ ਨੂੰ ਛੱਡ ਦਿੱਤਾ ਗਿਆ ਹੈ। @DGPPunjabPolice ਇਹ ਸਵੀਕਾਰਯੋਗ ਨਹੀਂ ਹੈ। ਅਸੀਂ ਨੈਤਿਕਤਾ ਦੀਆਂ ਹੱਦਾਂ ਪਾਰ ਕਰਨ ਵਾਲੇ ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।
ਕੀ ਹੈ ਪੂਰਾ ਮਾਮਲਾ-
ਦਰਅਸਲ ਪਤੀ-ਪਤਨੀ 'ਚ ਝਗੜਾ ਇੰਨਾ ਵੱਧ ਗਿਆ ਕਿ ਮਾਮਲਾ ਪੁਲਸ ਚੌਕੀ ਤੱਕ ਪਹੁੰਚ ਗਿਆ। ਪੁਲਸ ਨੇ ਦੋਨਾਂ ਧਿਰਾਂ ਦੇ ਬਿਆਨ ਲੈਣ ਲਈ ਥਾਣੇ ਬੁਲਾਇਆ। ਪੀੜਤ ਦੀਪਕ ਦਾ ਕਹਿਣਾ ਹੈ ਕਿ ਪੁਲਿਸ ਚੌਂਕੀ ਵਿਖੇ ਉਸਦੇ ਸਹੁਰਿਆਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਅਤੇ ਇਹ ਸਾਰਾ ਹੰਗਾਮਾ ਪੁਲਿਸ ਦੇ ਸਾਹਮਣੇ ਹੀ ਹੋਇਆ ਅਤੇ ਪੁਲਿਸ ਮੁਲਾਜ਼ਮ ਹੀ ਬੈਠੇ ਦੇਖ ਰਹੇ ਸਨ।
ਇਸੇ ਮਾਮਲੇ ਦੀ ਰਿਪੋਰਟਿੰਗ ਕਰਨ ਆਏ ਇੱਕ ਸਥਾਨਕ ਚੈਨਲ ਦੇ ਪੱਤਰਕਾਰ ਨਾਲ ਪੁਲਿਸ ਨੇ ਕੁੱਟਮਾਰ ਕੀਤੀ ਅਤੇ ਉਸਦੀ ਦਸਤਾਰ ਵੀ ਉਤਾਰ ਦਿੱਤੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਉਕਤ ਘਟਨਾ ਸਬੰਧੀ ਪੁਲਿਸ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਪੁਲਿਸ ਚੌਕੀ ਵਿੱਚ ਦੋਨਾਂ ਧਿਰਾਂ ਦੇ ਬਿਆਨ ਸੁਣਨ ਲਈ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਝੜਪ ਹੋ ਗਈ, ਜਦਕਿ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਪੱਤਰਕਾਰ ਦੀ ਪੱਗ ਲਾਉਣਆ ਨਿੰਦਣਯੋਗ ਕੰਮ ਹੈ।
Published by: Sukhwinder Singh
First published: May 11, 2022, 10:37 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।