Home /punjab /

PSEB 12th Result: ਅੰਮ੍ਰਿਤਸਰ ਦੀ ਪ੍ਰਭਦੀਪ ਨੇ ਜ਼ਿਲ੍ਹੇ 'ਚੋਂ 98.60 ਫ਼ੀਸਦੀ ਅੰਕਾਂ ਨਾਲ ਹਾਸਲ ਕੀਤਾ ਦੂਜਾ ਸਥਾਨ

PSEB 12th Result: ਅੰਮ੍ਰਿਤਸਰ ਦੀ ਪ੍ਰਭਦੀਪ ਨੇ ਜ਼ਿਲ੍ਹੇ 'ਚੋਂ 98.60 ਫ਼ੀਸਦੀ ਅੰਕਾਂ ਨਾਲ ਹਾਸਲ ਕੀਤਾ ਦੂਜਾ ਸਥਾਨ

ਪ੍ਰਭਦੀਪ

ਪ੍ਰਭਦੀਪ ਨੇ 98.60% ਅੰਕਾਂ ਨਾਲ ਜ਼ਿਲ੍ਹੇ 'ਚੋਂ ਹਾਸਲ ਕੀਤਾ ਦੂਸਰਾ ਸਥਾਨ

PSEB 12th Result: ਅੰਮ੍ਰਿਤਸਰ ਦੇ ਮਾਲ ਰੋਡ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਪ੍ਰਭਦੀਪ ਨੇ 98.60% ਅੰਕਾਂ ਦੇ ਨਾਲ ਜ਼ਿਲ੍ਹੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ।

  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: PSEB 12th Result: ਬੀਤੇ ਦਿਨ ਪੰਜਾਬ ਸਿੱਖਿਆ ਬੋਰਡ ਵੱਲੋਂ 12 ਜਮਾਤ ਦੇ ਨਤੀਜੇ ਐਲਾਨ ਕੀਤੇ ਗਏ। ਇਹ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਵਿੱਚੋਂ ਗੁਰੂ ਨਗਰੀ ਦੀਆਂ ਧੀਆਂ ਨੇ ਬਾਜ਼ੀ ਮਾਰੀ ਹੈ। ਅੰਮ੍ਰਿਤਸਰ ਦੇ ਮਾਲ ਰੋਡ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਪ੍ਰਭਦੀਪ ਨੇ 98.60% ਅੰਕਾਂ ਦੇ ਨਾਲ ਜ਼ਿਲ੍ਹੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ।

    ਗੱਲਬਾਤ ਕਰਦਿਆਂ ਪ੍ਰਭਦੀਪ ਨੇ ਦੱਸਿਆ ਕਿ ਜਿਸ ਮਿਹਨਤ ਅਤੇ ਲਗਨ ਨਾਲ ਮੈਂ ਇਨ੍ਹਾਂ ਇਮਤਿਹਾਨਾਂ ਦੀ ਤਿਆਰੀ ਕੀਤੀ ਸੀ, ਨਤੀਜਿਆਂ ਵਿੱਚ ਉਹ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਅੱਜ ਮੇਰੀ ਮਾਂ ਦੇ ਚਿਹਰੇ 'ਤੇ ਜੋ ਖੁਸ਼ੀ ਹੈ, ਇਸ ਲਈ ਮੈਂ ਤਰਸਦੀ ਸੀ। ਪ੍ਰਭਦੀਪ ਨੇ ਕਿਹਾ ਕਿ ਅਗਾਮੀ ਹੁਣ ਉਹ ਕੰਪਿਊਟਰ ਦੇ ਖੇਤਰ ਵਿੱਚ ਗਿਆਨ ਹਾਸਲ ਕਰੇਗੀ। ਇਸ ਮੌਕੇ ਪ੍ਰਭਦੀਪ ਦੇ ਰਿਸ਼ਤੇਦਾਰਾਂ ਨੇ ਲੱਡੂ ਖੁਆ ਕੇ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ।
    Published by:Krishan Sharma
    First published:

    Tags: Amritsar, PSEB, PSEB 12th results, Result

    ਅਗਲੀ ਖਬਰ